ਲੁਧਿਆਣਾ ਦੀ ਸ਼ਰਮਨਾਕ ਘਟਨਾ, 3 ਸਾਲਾ ਮਾਸੂਮ ਬੱਚੀ ਨਾਲ ਮਤਰੇਏ ਪਿਓ ਨੇ ਕੀਤਾ ਜਬਰ-ਜ਼ਿਨਾਹ

Friday, Aug 06, 2021 - 02:13 PM (IST)

ਲੁਧਿਆਣਾ ਦੀ ਸ਼ਰਮਨਾਕ ਘਟਨਾ, 3 ਸਾਲਾ ਮਾਸੂਮ ਬੱਚੀ ਨਾਲ ਮਤਰੇਏ ਪਿਓ ਨੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਬਾੜੇਵਾਲ ਸਥਿਤ ਇਕ ਵਿਹੜੇ ਵਿਚ ਰਹਿਣ ਵਾਲੇ ਮਤਰੇਏ ਪਿਓ ਨੇ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ। ਬੱਚੀ ਦੇ ਰੌਲਾ ਪਾਉਣ ਦੀ ਆਵਾਜ਼ ਵਿਹੜੇ ਦੇ ਲੋਕਾਂ ਨੇ ਸੁਣੀ ਤਾਂ ਉਹ ਕਮਰੇ ਵਿਚ ਗਏ। ਜਿੱਥੇ ਲੋਕਾਂ ਨੂੰ ਦੇਖ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਅੰਦਰ ਬੱਚੀ ਬੁਰੀ ਹਾਲਤ ਵਿਚ ਪਈ ਰੋ ਰਹੀ ਸੀ। ਲੋਕਾਂ ਨੇ ਮੁਲਜ਼ਮ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਆਉਣ ’ਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਥਾਣਾ ਸਰਾਭਾ ਨਗਰ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : 10ਵੀਂ ਕਲਾਸ ’ਚੋਂ ਕਿਸਾਨਾਂ ਦੀ ਧੀ ਨੇ ਮਾਰੀਆਂ ਮੱਲਾਂ, ਬਣਨਾ ਚਾਹੁੰਦੀ ਹੈ ਸੀ. ਏ.

ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦੇਰ ਸ਼ਾਮ ਦਾ ਹੈ। ਬਾੜੇਵਾਲ ਇਕ ਵੇਹੜੇ ਵਿਚ ਰਹਿਣ ਵਾਲੀ ਔਰਤ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਲਈ ਉਸ ਨੇ ਰਜਨੀਸ਼ ਸਾਹਨੀ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਮਹਿਲਾ ਖੁਦ ਕੰਮ ’ਤੇ ਜਾਂਦੀ ਹੈ ਜਦਕਿ ਉਸ ਦੇ ਦੋ ਬੱਚੇ ਕਮਰੇ ਵਿਚ ਰਹਿੰਦੇ ਹਨ। ਵੀਰਵਾਰ ਦੀ ਸ਼ਾਮ ਨੂੰ ਬੱਚੀ ਬਾਹਰ ਖੇਡ ਰਹੀ ਸੀ। ਮਤਰੇਏ ਪਿਤਾ ਰਜਨੀਸ਼ ਉਸ ਨੂੰ ਕਮਰੇ ਵਿਚ ਲੈ ਆਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜ ਲਿਆ ਗਿਆ ਹੈ ਅਤੇ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ...ਤਾਂ ਇਸ ਤਰ੍ਹਾਂ ਸੁਮੇਧ ਸੈਣੀ ਤੱਕ ਪਹੁੰਚੀ ਵਿਜੀਲੈਂਸ ਪਰ ਹੱਥ ਫਿਰ ਵੀ ਰਹੇ ਖਾਲ੍ਹੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News