ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ ''ਚ ਮਿਲੀ, ਉੱਡ ਗਏ ਸਭ ਦੇ ਹੋਸ਼

Monday, Jul 15, 2024 - 12:22 AM (IST)

ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ ''ਚ ਮਿਲੀ, ਉੱਡ ਗਏ ਸਭ ਦੇ ਹੋਸ਼

ਲੁਧਿਆਣਾ (ਜ.ਬ.)– ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਵਿਚ ਮਾਮੂਲੀ ਗੱਲ ’ਤੇ ਮਾਂ ਨੇ ਨਾਬਾਲਗ ਬੇਟੀ ਨੂੰ ਥੱਪੜ ਜੜ ਦਿੱਤਾ ਤੇ ਇਸ ਗੱਲ ਤੋਂ ਗੁੱਸੇ ’ਚ ਆ ਕੇ ਧੀ ਰੁੱਸ ਕੇ ਘਰੋਂ ਚਲੀ ਗਈ। ਉਸ ਦਾ ਪਰਿਵਾਰ ਲੱਭਦਾ ਰਿਹਾ ਪਰ ਉਹ ਨਹੀਂ ਮਿਲੀ ਅਤੇ 24 ਘੰਟਿਆਂ ਬਾਅਦ ਉਸ ਦੀ ਲਾਸ਼ ਮਿਲੀ।

ਨਾਬਾਲਗਾ ਦੀ ਟਰੇਨ ਵਿਚ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕਾ ਦਾ ਨਾਂ ਰਿਮਝਿਮ 17 ਹੈ। ਥਾਣਾ ਜੀ.ਆਰ.ਪੀ. ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ।

ਜਾਣਕਾਰੀ ਦਿੰਦਿਆਂ ਰਤੀਪਾਲ ਨੇ ਦੱਸਿਆ ਕਿ ਉਸ ਦੀ ਬੇਟੀ ਰਿਮਝਿਮ 17 ਸਾਲ ਦੀ ਸੀ, ਜੋ ਕਿ ਪ੍ਰਾਈਵੇਟ ਸਕੂਲ ਤੋਂ 12ਵੀਂ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਦੱਸਿਆ ਕਿ ਘਰ ’ਚ ਬੇਟੀ ਦੇ ਮਾਮਾ ਆਏ ਸਨ। ਕਿਸੇ ਗੱਲ ਨੂੰ ਲੈ ਕੇ ਰਿਮਝਿਮ ਆਪਣੇ ਮਾਮਾ ਨਾਲ ਮਜ਼ਾਕ ਕਰਨ ਲੱਗੀ। ਉਸ ਦੀ ਮਾਂ ਮੰਜੂ ਨੂੰ ਗੁੱਸਾ ਆਇਆ ਤਾਂ ਉਸ ਨੇ ਝਿੜਕ ਕੇ ਉਸ ਦੇ ਥੱਪੜ ਜੜ ਦਿੱਤਾ।

ਇਹ ਵੀ ਪੜ੍ਹੋ- ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ 'ਤੇ ਰੇਲਵੇ ਵਿਭਾਗ ਦੀ ਸਖ਼ਤ ਕਾਰਵਾਈ, ਵਸੂਲਿਆ 67,000 ਰੁਪਏ ਜੁਰਮਾਨਾ

ਇਸ ਗੱਲ ਦਾ ਰਿਮਝਿਮ ਨੂੰ ਗੁੱਸਾ ਲੱਗਾ ਅਤੇ ਕੁਝ ਦੇਰ ਬਾਅਦ ਰਿਮਝਿਮ ਘਰੋਂ ਕਿਤੇ ਚਲੀ ਗਈ। ਜਦ ਉਹ ਘਰ ’ਚ ਨਾ ਮਿਲੀ ਤਾਂ ਉਸ ਦੀ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਜਦ ਉਹ ਥਾਣੇ ਸ਼ਿਕਾਇਤ ਦੇਣ ਗਏ ਤਾਂ ਉਨ੍ਹਾਂ ਨੇ ਰੇਲਵੇ ਸਟੇਸ਼ਨ ਜਾ ਕੇ ਚੈੱਕ ਕਰਨ ਲਈ ਕਿਹਾ, ਜਿਥੇ ਇਕ ਲੜਕੀ ਦਾ ਟਰੇਨ ਦੀ ਲਪੇਟ ’ਚ ਆਉਣ ਨਾਲ ਐਕਸੀਡੈਂਟ ਹੋਇਆ ਸੀ।

ਜਦ ਉਹ ਥਾਣਾ ਜੀ.ਆਰ.ਪੀ. ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ। ਰੇਲਵੇ ਟਰੈਕ ਪਾਰ ਕਰਦੇ ਸਮੇਂ ਉਹ ਮਾਲ ਗੱਡੀ ਦੀ ਲਪੇਟ ਵਿਚ ਆ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News