ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ
Monday, Nov 09, 2020 - 10:16 AM (IST)
ਜਗਰਾਓਂ (ਰਾਜ) : ਇੱਥੇ ਇਕ ਮਾਮੇ ਨੇ ਉਸ ਵੇਲੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ, ਜਦੋਂ ਉਹ ਆਪਣੀ ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਇਕੱਲੀ ਛੱਡ ਕੇ ਭੱਜ ਗਿਆ। ਇਹ ਸਾਰੀ ਕਹਾਣੀ ਉਸ ਸਮੇਂ ਖੁੱਲ੍ਹੀ, ਜਦੋਂ ਉਕਤ ਕੁੜੀ ਇਕ ਬਜ਼ੁਰਗ ਨਾਲ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਲਈ ਆਈ। ਇੱਥੇ ਕੁੜੀ ਕੁੱਝ ਜਨਾਨੀਆਂ ਅੱਗੇ ਰੋ ਪਈ ਅਤੇ ਆਪਣੀ ਹੱਡਬੀਤੀ ਸੁਣਾਈ।
ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ
ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਨਾਂ ਪੂਜਾ ਹੈ ਅਤੇ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਹ ਜੰਮੂ 'ਚ ਆਪਣੇ ਮਾਮੇ ਨਾਲ ਰਹਿੰਦੀ ਸੀ। ਇਕ ਦਿਨ ਉਸ ਦਾ ਮਾਮਾ ਉਸ ਨੂੰ ਰੇਲਵੇ ਸਟੇਸ਼ਨ 'ਤੇ ਇਕੱਲੀ ਛੱਡ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਕ ਬਜ਼ੁਰਗ ਉਸ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਗਿਆ। ਜਦੋਂ ਉਹ ਉਕਤ ਬਜ਼ੁਰਗ ਨਾਲ ਸਿਵਲ ਹਸਪਤਾਲ ਆਈ ਤਾਂ ਇੱਥੇ ਦਵਾਈ ਲੈਣ ਆਈ ਇਕ ਜਨਾਨੀ ਨੂੰ ਉਸ 'ਤੇ ਤਰਸ ਆ ਗਿਆ ਅਤੇ ਉਸ ਨੇ ਪੀੜਤ ਕੁੜੀ ਨੂੰ ਆਪਣੇ ਕੋਲ ਰੱਖਣ ਦੀ ਗੱਲ ਕਹੀ।
ਇਹ ਵੀ ਪੜ੍ਹੋ : 3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ
ਪੀੜਤਾ ਦਾ ਕਹਿਣਾ ਹੈ ਕਿ ਉਹ ਬਜ਼ੁਰਗ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਬਾਰੇ ਜਦੋਂ ਬਜ਼ੁਰਗ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਉਕਤ ਕੁੜੀ ਨੂੰ ਕੁੱਝ ਮੁੰਡਿਆਂ ਤੋਂ ਬਚਾਇਆ ਸੀ ਅਤੇ ਜੇਕਰ ਕੁੜੀ ਹੁਣ ਆਪਣੀ ਮਰਜ਼ੀ ਨਾਲ ਉਕਤ ਜਨਾਨੀ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਪੀੜਤ ਕੁੜੀ ਦਾ ਕਹਿਣਾ ਹੈ ਕਿ ਉਹ ਆਪਣੇ ਮਾਮੇ ਦੇ ਘਰ ਦਾ ਪਤਾ ਵੀ ਨਹੀਂ ਜਾਣਦੀ।
ਇਹ ਵੀ ਪੜ੍ਹੋ : ਪੰਜਾਬ ਦੀ 'ਸਿੱਖ ਸਿਆਸਤ' 'ਚ ਵੱਡੀ ਕਰਵਟ ਦੇ ਆਸਾਰ!, ਸਾਂਝੀ ਕਮੇਟੀ ਲਈ ਖ਼ਾਕਾ ਤਿਆਰ
ਉਸ ਨੇ ਕਿਹਾ ਕਿ ਉਹ ਵੀ ਵਿਆਹ ਕਰਵਾ ਕੇ ਇਕ ਵਧੀਆ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਅਤੇ ਇਸ ਤੋਂ ਇਲਾਵਾ ਉਸ ਨੂੰ ਕੁੱਝ ਨਹੀਂ ਚਾਹੀਦਾ। ਫਿਲਹਾਲ ਕੁੱਝ ਵੀ ਹੋਵੇ ਪਰ ਹਾਲਾਤਾਂ ਦੀ ਮਾਰੀ ਇਸ ਕੁੜੀ ਦਾ ਅੱਗੇ ਕੀ ਹੋਵੇਗਾ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।