ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ

Monday, Apr 04, 2022 - 06:07 PM (IST)

ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ

ਮਹਿਤਪੁਰ (ਸੂਦ) : ਇਕ 16 ਸਾਲਾ ਕੁੜੀ ਵਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਲਵਿੰਦਰ ਸਿੰਘ ਪੁੱਤਰ ਪਾਲਾ ਰਾਮ ਵਾਸੀ ਪਿੰਡ ਬਾਠ ਕਲਾਂ ਨੇ ਮਹਿਤਪੁਰ ਥਾਣੇ ’ਚ ਰਿਪੋਰਟ ਲਿਖਵਾਈ ਕਿ ਉਸ ਦੀ ਲੜਕੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਹਿਮਾ ਵਿਚ ਪੜ੍ਹਦੀ ਸੀ। ਰੋਹਿਤ ਨਾਂ ਦਾ ਲੜਕਾ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਤੰਗ ਕਰ ਰਿਹਾ ਸੀ। ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਉਕਤ ਲੜਕਾ ਰੋਜ਼ਾਨਾ ਉਸ ਦਾ ਪਿੱਛਾ ਕਰਦਾ ਹੈ। ਲੜਕੀ ਦੇ ਪਿਤਾ ਨੇ ਅਗਲੇ ਦਿਨ ਲੜਕੀ ਨੂੰ ਸਕੂਲ ਨਹੀਂ ਜਾਣ ਦਿੱਤਾ ਅਤੇ ਉਕਤ ਲੜਕਾ ਸਕੂਲ ਪਹੁੰਚ ਗਿਆ ਤੇ ਸਕੂਲ ਟੀਚਰ ਨੂੰ ਕਿਹਾ ਕਿ ਇਹ ਰੋਟੀ ਉਸ ਦੇ ਘਰਵਾਲਿਆਂ ਨੇ ਭੇਜੀ ਹੈ।

ਇਹ ਵੀ ਪੜ੍ਹੋ : ਹੁਣ ਫਿਰੋਜ਼ਪੁਰ ’ਚ ਚੱਲ੍ਹੀਆਂ ਅੰਨ੍ਹੇਵਾਹ ਗੋਲ਼ੀਆਂ, ਸ਼ਰੇਆਮ ਮੌਤ ਦੇ ਘਾਟ ਉਤਾਰਿਆ ਨੌਜਵਾਨ

ਉਨ੍ਹਾਂ ਕਿਹਾ ਕਿ ਅੱਜ ਉਹ ਸਕੂਲ ਨਹੀਂ ਆਈ। ਇਸ ਬਾਰੇ ਸਾਰੇ ਸਕੂਲ ਵਿਚ ਚਰਚਾ ਹੋਣ ਲੱਗੀ। ਲੜਕੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਅਤੇ ਰਾਤ ਨੂੰ ਉਸ ਨੇ ਜ਼ਹਿਰ ਖਾ ਲਿਆ। ਲੜਕੀ ਨੂੰ ਮੌਕੇ ’ਤੇ ਸਰਕਾਰੀ ਹਸਪਤਾਲ ਨਕੋਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਹਿਤਪੁਰ ਪੁਲਸ ਨੇ ਐੱਫ. ਆਈ. ਆਰ. 29 ਧਾਰਾ 306 /34 ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਦਾ ਵੱਡਾ ਬਿਆਨ, ਜਲਦ 600 ਯੂਨਿਟ ਫ੍ਰੀ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News