ਜਲੰਧਰ ’ਚ ਵੱਡੀ ਵਾਰਦਾਤ, ਕੁੜੀ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਕਾਰ ’ਚ ਕੀਤਾ ਜਬਰ-ਜ਼ਿਨਾਹ

Thursday, Jan 13, 2022 - 07:12 PM (IST)

ਜਲੰਧਰ— ਜਲੰਧਰ ਦੇ ਬੱਸ ਅੱਡੇ ਵਿਖੇ ਦੇਰ ਰਾਤ ਨੂੰ ਚੰਡੀਗੜ੍ਹ ਲਈ ਬੱਸ ਦਾ ਇੰਤਜ਼ਾਰ ਕਰ ਰਹੀ 25 ਸਾਲਾ ਕੁੜੀ ਨਾਲ ਕਾਰ ’ਚ ਜਬਰ-ਜ਼ਿਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਸ਼ਤੇਦਾਰ ਡਰਾਈਵਰ ਨੇ ਕੁੜੀ ’ਤੇ ਪਹਿਲਾਂ 500 ਰੁਪਏ ਅਤੇ ਮੋਬਾਇਲ ਚੋਰੀ ਕਰਨ ਦਾ ਦੋਸ਼ ਲਗਾ ਕੇ ਥੱਪੜ ਮਾਰੇ। ਫਿਰ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਕਾਰ ’ਚ ਕੁੜੀ ਨਾਲ ਜ਼ਬਰ-ਜ਼ਿਨਾਹ ਕੀਤਾ ਗਿਆ। ਜਬਰ-ਜ਼ਿਨਾਹ ਦੀ ਘਟਨਾ ਨਾਲ ਪੀੜਤਾ ਸਦਮੇ ’ਚ ਚਲੀ ਗਈ ਹੈ। 50 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਪੀੜਤਾ ਦੀ ਦਿਮਾਗੀ ਹਾਲਤ ਠੀਕ ਹੋਈ ਤਾਂ ਉਹ ਭਰਾ ਨਾਲ ਬੱਸ ਅੱਡਾ ਚੌਂਕੀ ’ਚ ਪਹੁੰਚ ਗਈ। ਇਥੇ ਪਹੁੰਚ ਉਸ ਨੇ ਸਬ ਇੰਸਪੈਕਟਰ ਮੰਜੂ ਬਾਲਾ ਨੂੰ ਦੱਸਿਆ ਕਿ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। 

ਜਨਤਾ ਤੈਅ ਕਰੇਗੀ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਜਾਰੀ ਕੀਤਾ ਮੋਬਾਇਲ ਨੰਬਰ

ਇਹ ਹੈ ਸਾਰਾ ਮਾਮਲਾ 
ਆਦਮਪੁਰ ਦੇ ਇਕ ਪਿੰਡ ਦੀ ਰਹਿਣ ਵਾਲੀ 25 ਸਾਲਾ ਕੁੜੀ ਨੇ ਕਿਹਾ ਕਿ ਉਹ ਪੰਚਕੂਲਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਨੌਕਰੀ ਕਰਦੀ ਹੈ ਅਤੇ ਛੁੱਟੀ ’ਤੇ ਘਰ ਆਈ ਸੀ। 23 ਨਵੰਬਰ ਨੂੰ ਉਸ ਨੇ ਡਿਊਟੀ ਜੁਆਇਨ ਕਰਨੀ ਸੀ ਤਾਂ 22 ਦੀ ਰਾਤ ਬੱਸ ਅੱਡੇ ’ਤੇ ਪਹੁੰਚ ਗਈ। ਕਾਊਂਟਰ ’ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਬੱਸ ਤੜਕੇ ਮਿਲੇਗੀ। ਉਸ ਦਾ ਦੂਰ ਦਾ ਰਿਸ਼ਤੇਦਾਰ ਮਨੂ ਉਸ ਨੂੰ ਬੱਸ ਅੱਡੇ ’ਤੇ ਮਿਲਿਆ ਅਤੇ ਬੋਲਿਆ ਕਿ ਬੱਸ ਤਾਂ ਤੜਕੇ ਮਿਲਣੀ ਹੈ ਤਾਂ ਉਹ ਉਸ ਨੂੰ ਰਾਮਾਮੰਡੀ ’ਚ ਰਿਸ਼ਤੇਦਾਰ ਦੇ ਘਰ ਛੱਡ ਆਉਂਦਾ ਹੈ। ਉਹ ਕਾਰ ’ਚ ਉਸ ਨਾਲ ਰਾਮਾਮੰਡੀ ਤੱਕ ਗਈ। ਰਸਤੇ ’ਚ ਮਨੂ ਨੇ ਕਿਹਾ ਕਿ ਤੂੰ 500 ਰੁਪਏ ਅਤੇ ਫੋਨ ਚੋਰੀ ਕੀਤਾ ਹੈ। ਇਸ ਦੇ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸਿਰ ’ਚ ਰਾਡ ਮਾਰੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ

ਕੁੜੀ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਦੋਸ਼ੀ ਉਸ ਨੂੰ ਧਮਕੀ ਦੇ ਕੇ ਬੱਸ ਅੱਡੇ ਦੇ ਬਾਹਰ ਛੱਡ ਕੇ ਚਲਾ ਗਿਆ। ਸਿਰ ’ਚੋਂ ਖ਼ੂਨ ਵਹਿ ਰਿਹਾ ਸੀ। ਇਸ ਲਈ ਆਟੋ ਲੈ ਕੇ ਸਿਵਲ ਹਸਪਤਾਲ ਤੱਕ ਪਹੁੰਚ ਗਈ। ਉਸ ਦਾ ਪਰਿਵਾਰ ਵੀ ਹਸਪਤਾਲ ’ਚ ਆ ਗਿਆ ਸੀ। ਉਹ ਵਾਰ-ਵਾਰ ਜਬਰ-ਜ਼ਿਨਾਹ, ਜਬਰ-ਜ਼ਿਨਾਹ ਕਹਿ ਕੇ ਰੋਣਾ ਸ਼ੁਰੂ ਕਰ ਦਿੰਦੀ ਸੀ। ਸੂਚਨਾ ਮਿਲਣ ’ਤੇ 23 ਨਵੰਬਰ ਨੂੰ ਚੌਂਕੀ ਬੱਸ ਅੱਡਾ ਦੇ ਏ. ਐੱਸ. ਆਈ. ਹੀਰਾ ਸਿੰਘ ਆਏ ਪਰ ਡਾਕਟਰ ਨੇ ਕੁੜੀ ਦੀ ਹਾਲਤ ਨੂੰ ਵੇਖਦੇ ਹੋਏ ਅਨਫਿਟ ਦੱਸਿਆ। 50 ਦਿਨ ਚੱਲੇ ਇਲਾਜ ਤੋਂ ਬਾਅਦ ਉਕਤ ਕੁੜੀ ਸਦਮੇ ’ਚ ਚਲੀ ਗਈ ਸੀ। ਮੰਗਲਵਾਰ ਨੂੰ ਉਸ ਨੇ ਆਪਣੇ ਭਰਾ ਦੇ ਨਾਲ ਚੌਂਕੀ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਉਸ ਦਾ ਮੋਬਾਇਲ ਫ਼ੋਨ ਵੀ ਲੈ ਗਿਆ, ਜੋ ਉਸੇ ਦਿਨ ਤੋਂ ਬੰਦ ਆ ਰਿਹਾ ਹੈ। ਥਾਣਾ-6 ’ਚ ਮੁਲਜ਼ਮ ਮਨੂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਨੂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News