ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

Saturday, Oct 31, 2020 - 07:50 PM (IST)

ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

ਹੁਸ਼ਿਆਰਪੁਰ — ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਨਾਲ ਲੱਗਦੇ ਪਿੰਡ ਜਲਾਲਪੁਰ 'ਚ 21 ਅਕਤੂਬਰ ਨੂੰ 6 ਸਾਲ ਦੀ ਮਾਸੂਮ ਬੱਚੀ ਨਾਲ ਵਾਪਰੀ ਦਰਿੰਦਗੀ ਦੀ ਘਟਨਾ ਨੇ ਸਾਰਿਆਂ ਦਾ ਦਿਲ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਮਾਮਲੇ 'ਚ ਮੁਲਜ਼ਮ ਪੋਤਰਾ ਸੁਰਪ੍ਰੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਅਤੇ ਦਾਦਾ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ ਵਿਰੁੱਧ 8 ਦਿਨਾਂ ਦੇ ਅੰਦਰ-ਅੰਦਰ ਜਾਂਚ ਮੁਕੰਮਲ ਕਰਕੇ ਸ਼ੁੱਕਰਵਾਰ ਨੂੰ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ। ਇਹ ਚਲਾਨ ਦੁਪਹਿਰ ਬਾਅਦ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਅਤੇ ਡੀ. ਐੱਸ. ਪੀ. ਮਾਧਵੀ ਸ਼ਰਮਾ ਦੀ ਦੇਖ-ਰੇਖ 'ਚ ਟਾਂਡਾ ਪੁਲਸ ਨੇ ਚਲਾਨ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ

PunjabKesari

ਪੇਸ਼ ਚਲਾਨ 'ਚ ਹੋਏ ਵੱਡੇ ਖੁਲਾਸੇ
ਪੁਲਸ ਵੱਲੋਂ ਦਾਇਰ ਕੀਤੇ ਗਏ 70 ਪੰਨਿਆਂ ਦੀ ਚਾਰਜਸ਼ੀਟ 'ਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਚਲਾਨ ਮੁਤਾਬਕ ਬਿਹਾਰ ਦੇ ਰਹਿਣ ਵਾਲੇ ਪਰਿਵਾਰ ਦੀ 6 ਸਾਲਾ ਬੱਚੀ ਜਦੋਂ ਘਰ 'ਚ ਖੇਡ ਰਹੀ ਸੀ ਤਾਂ ਮੁਲਜ਼ਮ ਸੁਰਪ੍ਰੀਤ ਉਸ ਨੂੰ ਬਿਸਕੁਟ ਦੇਣ ਦਾ ਲਾਲਚ ਦੇ ਕੇ ਪਿੰਡ 'ਚ ਸਥਿਤ ਆਪਣੀ ਹਵੇਲੀ 'ਚ ਲੈ ਗਿਆ ਸੀ। ਉਦੋਂ ਦੋਸ਼ੀ ਸੁਰਪ੍ਰੀਤ ਨੇ ਉਥੇ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਸਨ ਅਤੇ ਬਾਅਦ 'ਚ ਬੱਚੀ ਨੂੰ ਪਟਕ-ਪਟਕ ਕੇ ਮੌਤ ਦੇ ਘਾਟ ਉਤਰ ਦਿੱਤਾ ਸੀ।

ਇਹ ਵੀ ਪੜ੍ਹੋ: ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ

PunjabKesari

ਸਾੜਨ ਤੋਂ ਬਾਅਦ ਦਾਦੇ ਨੇ ਬੱਚੀ ਦੇ ਪਰਿਵਾਰ ਨੂੰ ਕਿਹਾ-ਬੱਚੀ ਨੇ ਖੁਦ ਲਗਾਈ ਅੱਗ
ਮਰਨ ਤੋਂ ਬਾਅਦ ਮਵੇਸ਼ੀਆਂ ਵਾਲੇ ਚਾਰੇ ਵਾਲੀ ਖੁਰਲੀ 'ਚ ਬੱਚੀ ਦੀ ਲਾਸ਼ ਨੂੰ ਰੱਖ ਦਿੱਤਾ ਸੀ। ਇਸ ਤੋਂ ਬਾਅਦ ਪਲਾਸਟਿਕ ਦੇ ਬੋਰਿਆਂ ਨਾਲ ਉਸ ਨੂੰ ਢੱਕ ਦਿੱਤਾ ਸੀ। ਦਾਦੇ ਨੇ ਬੱਚੀ ਨੂੰ ਹਵੇਲੀ 'ਚ ਬੱਚੀ ਨੂੰ ਅੱਗ ਲਗਾ ਦਿੱਤੀ ਸੀ ਅਤੇ ਬਾਅਦ 'ਚ ਬੱਚੀ ਦੇ ਘਰ ਆ ਕੇ ਕਹਿ ਦਿੱਤਾ ਸੀ ਕਿ ਉਸ ਨੇ ਖ਼ੁਦ ਅੱਗ ਲਗਾ ਲਈ ਹੈ।

PunjabKesari

ਸੀ. ਸੀ. ਟੀ. ਵੀ. ਬਣਿਆ ਅਹਿਮ ਗਵਾਹ
70 ਪੰਨਿਆਂ ਦੀ ਚਲਾਨਸ਼ੀਟ 'ਚ ਪੁਲਸ ਨੇ ਸੀ. ਸੀ. ਟੀ. ਵੀ. ਨੂੰ ਅਹਿਮ ਸਬੂਤ ਬਣਾਇਆ ਹੈ। 30 ਦੇ ਕਰੀਬ ਗਵਾਹ ਤਿਆਰ ਕੀਤੇ ਗਏ ਹਨ। ਜਿਸ 'ਚ ਬੱਚੀ ਦੇ ਪਿਤਾ ਅਤੇ ਜਿਨ੍ਹਾਂ ਦੇ ਘਰ ਸੀ. ਸੀ. ਟੀ. ਵੀ. ਲੱਗਾ ਹੈ, ਉਹ ਸ਼ਾਮਲ ਹਨ।

ਜਦੋਂ ਸੁਰਪ੍ਰੀਤ ਬੱਚੀ ਨੂੰ ਘਰੋਂ ਹਵੇਲੀ 'ਚ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਇਕ ਚੌਕ 'ਚ ਸੀ. ਸੀ. ਟੀ. ਵੀ. ਕੈਮਰੇ ਲੱਗਾ ਸੀ, ਜਿਸ ਦੀ ਰੇਂਜ ਉਸ ਹਵੇਲੀ ਤੱਕ ਪਹੁੰਚਦੀ ਸੀ. ਸੀ. ਟੀ. ਵੀ. ਫੁਟੇਜ 'ਚ ਸਾਫ਼ ਦਿਸ ਰਿਹਾ ਹੈ ਕਿ ਮੁਲਜ਼ਮ ਸੁਰਪ੍ਰੀਤ ਸਿੰਘ ਮਾਸੂਮ ਬੱਚੀ ਨੂੰ ਨਾਲ ਲੈ ਕੇ ਜਾ ਰਿਹਾ ਹੈ। ਬੱਚੀ ਦੀ ਮਾਂ ਨੇ ਵੀ ਪੁਲਸ ਨੂੰ ਇਹੀ ਬਿਆਨ ਦਿੱਤਾ ਹੈ ਕਿ ਮੁਲਜ਼ਮ ਨੇ ਬੱਚੀ ਨੂੰ ਬਿਸਕੁਟ ਦੇਣ ਦਾ ਲਾਲਚ ਦੇ ਕੇ ਕਿਸੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ

PunjabKesari

ਦਾਦਾ 'ਤੇ ਸਬੂਤ ਮਿਟਾਉਣ ਦਾ ਚਾਰਜ ਲਗਾਇਆ
ਪੁਲਸ ਨੇ ਮੁਲਜ਼ਮ ਸੁਰਪ੍ਰੀਤ ਦੇ ਦਾਦਾ ਸੁਰਜੀਤ ਸਿੰਘ 'ਤੇ ਸਬੂਤ ਮਿਟਾਉਣ ਦਾ ਚਾਰਜ ਲਗਾਇਆ ਹੈ ਜਦਕਿ ਸਾਰੀਆਂ ਧਰਾਵਾਂ ਦਾ ਚਾਰਜ ਸੁਰਪ੍ਰੀਤ 'ਤੇ ਹੈ। ਸ਼ੁੱਕਰਵਾਰ ਨੂੰ ਸੀ. ਆਰ. ਪੀ. ਸੀ. ਦੀ ਧਾਰਾ-173 ਦੇ ਤਹਿਤ ਮਾਮਲੇ 'ਚ ਦਾਇਰ ਕੀਤੀ ਗਈ ਐੱਫ. ਆਈ. ਆਰ ਨੰਬਰ 265, ਮਿਤੀ 21 ਅਕਤੂਬਰ ਨੂੰ ਜੋ ਚਲਾਨ ਪੇਸ਼ ਕੀਤਾ, ਉਸ 'ਚ ਕਤਲ ਦੀ ਧਾਰਾ-302, 12 ਸਾਲ ਤੋਂ ਘੱਟ ਉਮਰ 'ਚ ਬੱਚੀ ਨਾਲ ਬਲਾਤਕਾਰ ਦੀ ਧਾਰਾ 376-ਏ. ਬੀ, ਛੋਟੀ ਬੱਚੀ ਨੂੰ ਅਗਵਾ ਕਰਨ ਦੀ ਧਾਰਾ-366 ਏ. ਆਦਿ ਪੇਸ਼ ਕੀਤੀ ਗਈ।

ਵੀਡੀਓ ਕਾਨਫਰੰਸਿੰਗ ਜ਼ਰੀਏ 11 ਨਵੰਬਰ ਨੂੰ ਹੋਵੇਗੀ ਸੁਣਵਾਈ
ਅਦਾਲਤ ਕੰਪਲੈਕਸ ਦੇ ਬਾਹਰ ਪੁਲਸ ਦੀ ਹਾਜ਼ਰੀ 'ਚ ਐਡਵੋਕੇਟ ਨਵੀ ਜੈਰਥ ਨੇ ਦੱਸਿਆ ਕਿ ਇਸ ਬਹੁ-ਚਰਚਿਤ ਮਾਮਲੇ ਦੇ ਦੋਵੇਂ ਹੀ ਮੁਲਜ਼ਮ ਦਾਦਾ ਸੁਰਜੀਤ ਸਿੰਘ ਅਤੇ ਪੋਤਰਾ ਸੁਰਪ੍ਰੀਤ ਸਿੰਘ ਪਹਿਲਾਂ ਹੀ ਅਦਾਲਤ ਦੇ ਆਦੇਸ਼ 'ਤੇ ਗੁਰਦਾਸਪੁਰ ਜੇਲ 'ਚ ਬੰਦ ਹਨ। ਅਦਾਲਤ ਨੇ ਪੁਲਸ ਨੂੰ 11 ਨਵੰਬਰ ਨੂੰ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।


author

shivani attri

Content Editor

Related News