ਜਲੰਧਰ: ਬਸਤੀ ਸ਼ੇਖ ''ਚ ਨਾਬਾਲਗ ਲੜਕੀ ਨਾਲ 2 ਲੜਕਿਆਂ ਨੇ ਕੀਤਾ ਜਬਰ-ਜ਼ਨਾਹ
Wednesday, Feb 28, 2018 - 05:35 PM (IST)

ਜਲੰਧਰ(ਮ੍ਰਿਦੁਲ)— ਇਥੋਂ ਦੀ ਬਸਤੀ ਸ਼ੇਖ 'ਚੋਂ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਨਾਬਾਲਗ ਲੜਕੀ ਨੂੰ 2 ਲੜਕਿਆਂ ਵੱਲੋਂ ਅਗਵਾ ਕੀਤਾ ਗਿਆ ਅਤੇ ਫਿਰ ਉਸ ਨੂੰ ਸੁੰਨਸਾਨ ਥਾਂ 'ਤੇ ਲਿਜਾ ਕੇ ਦੋਵਾਂ ਲੜਕਿਆਂ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨਾਲ ਬਲਾਤਕਾਰ ਕਰਕੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਥਾਣਾ ਨੰਬਰ-5 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਘਟਨਾ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ।