ਬੇਹੱਦ ਸ਼ਰਮਨਾਕ ਘਟਨਾ! 5 ਬੱਚਿਆਂ ਦੇ ਪਿਓ ਨੇ 13 ਸਾਲਾ ਕੁੜੀ ਨੂੰ ਕੀਤਾ ਗਰਭਵਤੀ

Tuesday, Nov 03, 2020 - 06:29 PM (IST)

ਬੇਹੱਦ ਸ਼ਰਮਨਾਕ ਘਟਨਾ! 5 ਬੱਚਿਆਂ ਦੇ ਪਿਓ ਨੇ 13 ਸਾਲਾ ਕੁੜੀ ਨੂੰ ਕੀਤਾ ਗਰਭਵਤੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇਕ ਪਿੰਡ 'ਚ 5 ਬੱਚਿਆਂ ਦੇ ਪਿਓ ਨੇ ਘਿਨੌਣੀ ਹਰਕਤ ਕਰਦਿਆਂ ਇਕ 13 ਸਾਲਾ ਨਾਬਾਲਗ ਕੁੜੀ ਨਾਲ ਕਈ ਮਹੀਨਿਆਂ ਤਕ ਸਰੀਰਕ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਇਸ ਮਾਮਲੇ ਬਾਰੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਉਕਤ ਵਿਅਕਤੀ ਨੇ ਨਾਬਾਲਗ ਕੁੜੀ ਦਾ ਮਹਿਲਾ ਡਾਕਟਰ ਤੋਂ ਗਰਭਪਾਤ ਕਰਵਾ ਦਿੱਤਾ। ਪੀੜਤ ਕੁੜੀ ਦੇ ਪਿਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸਦੇ ਘਰ ਨੇੜਲੇ ਪਿੰਡ ਦੇ ਨੌਜਵਾਨ ਸ਼ੰਕਰ ਦਾ ਆਉਣਾ-ਜਾਣਾ ਸੀ। ਬਿਆਨਕਰਤਾ ਅਨੁਸਾਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਨਾਬਾਲਗ ਕੁੜੀ ਸ਼ੰਕਰ ਦੇ ਘਰ ਗਈ ਜਿੱਥੇ ਕਿ ਉਸ ਨਾਲ ਡਰਾ ਧਮਕਾ ਕੇ ਸਰੀਰਕ ਸਬੰਧ ਬਣਾ ਲਏ। ਉਸ ਤੋਂ ਬਾਅਦ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਜਿਸ ਕਾਰਣ ਉਹ ਗਰਭਵਤੀ ਹੋ ਗਈ।

ਇਹ ਵੀ ਪੜ੍ਹੋ :  ਕੈਨੇਡਾ 'ਚ ਮੌਤ ਦੇ ਮੂੰਹ 'ਚ ਗਏ ਇਕਲੌਤੇ ਪੁੱਤ ਦਾ ਹੋਇਆ ਸਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਨੌਜਵਾਨ ਸ਼ੰਕਰ ਨੇ ਆਪਣਾ ਪਾਪ ਲੁਕਾਉਣ ਲਈ ਇਕ ਜਨਾਨੀ ਡਾਕਟਰ ਤੋਂ ਗਰਭਵਤੀ ਨਾਬਾਲਗ ਕੁੜੀ ਦਾ ਗਰਭਪਾਤ ਕਰਵਾ ਦਿੱਤਾ। ਨਬਾਲਾਗ ਕੁੜੀ ਦੇ ਪੇਟ 'ਚ ਦਰਦ ਰਹਿਣ ਲੱਗਾ ਜਿਸ 'ਤੇ ਪਰਿਵਾਰਕ ਮੈਂਬਰਾਂ ਕੋਲ ਖੁਲਾਸਾ ਹੋਇਆ ਕਿ ਉਨ੍ਹਾਂ ਦੇ ਘਰ ਆਉਣ-ਜਾਣ ਵਾਲਾ ਸ਼ੰਕਰ ਉਨ੍ਹਾਂ ਦੀ ਧੀ ਨਾਲ ਨਾਜਾਇਜ਼ ਸਬੰਧ ਬਣਾਉਂਦਾ ਰਿਹਾ ਅਤੇ ਹੁਣ ਉਸ ਨੇ ਗਰਭਪਾਤ ਕਰਵਾ ਦਿੱਤਾ। ਪੀੜਤ ਪਰਿਵਾਰ ਨੇ ਇਸ ਸਬੰਧੀ ਮਾਛੀਵਾੜਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਸ਼ੰਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਪਿਆਰ 'ਚ ਇਕੱਠਿਆਂ ਮਰਨ ਲਈ ਕੁੜੀ ਨੇ ਮੁੰਡੇ ਨੂੰ ਦਿੱਤਾ ਜ਼ਹਿਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਗਿਆ
ਇਸ ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਰਾਜ ਪਰਮਿੰਦਰ ਕੌਰ ਨੇ ਕਿਹਾ ਕਿ ਪੀੜਤ ਕੁੜੀ ਦੇ ਪਿਤਾ ਵਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੁੜੀ ਗਰਭਵਤੀ ਸੀ ਅਤੇ ਉਸਦਾ ਗਰਭਪਾਤ ਕਰਵਾਇਆ ਗਿਆ ਜਾਂ ਨਹੀਂ।

ਇਹ ਵੀ ਪੜ੍ਹੋ :  ਮਾਪਿਆਂ ਦੇ ਇਕਲੌਤੇ ਪੁੱਤ ਵਲੋਂ ਭਾਖੜਾ 'ਚ ਛਾਲ ਮਾਰ ਕੇ ਖ਼ੁਦਕੁਸ਼ੀ


author

Gurminder Singh

Content Editor

Related News