ਲਡ਼ਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਖਿਲਾਫ਼ ਮਾਮਲਾ ਦਰਜ

Tuesday, Jul 03, 2018 - 01:25 AM (IST)

ਲਡ਼ਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਖਿਲਾਫ਼ ਮਾਮਲਾ ਦਰਜ

ਕੋਟਕਪੂਰਾ,  (ਨਰਿੰਦਰ)-  ਸ਼ਹਿਰ ’ਚ ਇਕ ਲਡ਼ਕੀ ਨਾਲ ਉਸ ਦੇ ਪ੍ਰੇਮੀ ਵੱਲੋਂ ਲਗਾਤਾਰ 7 ਸਾਲ ਤੱਕ ਸਰੀਰਕ ਸ਼ੋਸ਼ਣ ਕੀਤੇ ਜਾਣ ਅਤੇ ਫਿਰ ਗਰਭਵਤੀ ਹੋਣ ’ਤੇ ਉਸ ਦਾ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ। 
ਜਾਣਕਾਰੀ ਅਨੁਸਾਰ ਉਕਤ ਲਡ਼ਕਾ ਸਕੂਲ ਦੇ ਸਮੇਂ ਤੋਂ ਹੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ’ਚ  ਪੀਡ਼ਤਾ ਨੇ ਦੱਸਿਆ ਕਿ ਉਸ ਦੀ ਸਾਲ 2011 ’ਚ ਦੀਪੂ ਨਾਂ ਦੇ ਲਡ਼ਕੇ ਨਾਲ ਗੱਲਬਾਤ ਹੋ ਗਈ। ਉਹ ਉਸ ਦੀ ਮਰਜ਼ੀ ਖਿਲਾਫ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਜਦੋਂ ਉਹ 5 ਮਹੀਨਿਆਂ ਦੀ ਗਰਭਵਤੀ ਹੋ ਗਈ ਤਾਂ ਉਸ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਦਰਦ ਜ਼ਿਆਦਾ ਹੋਣ ਕਰ ਕੇ ਉਸ ਨੂੰ ਸਿਵਲ ਹਸਪਤਾਲ, ਕੋਟਕਪੂਰਾ ਦਾਖਲ ਹੋਣ ਲਈ ਮਜਬੂਰ ਹੋਣਾ ਪਿਆ। 
ਤਫਤੀਸ਼ੀ ਅਫਸਰ ਸਬ-ਇੰਸਪੈਕਟਰ ਚਰਨਜੀਤ ਕੌਰ ਨੇ ਦੀਪੂ ਖਿਲਾਫ ਮਾਮਲਾ ਦਰਜ ਕਰਦਿਆਂ ਦੱਸਿਆ ਕਿ ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ ਬਣਨ ਵਾਲੇ ਮੈਡੀਕਲ ਬੋਰਡ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News