ਅੰਧਵਿਸ਼ਵਾਸ ਨੇ ਲਈ 9 ਸਾਲਾ ਸੁਖਮਨਦੀਪ ਦੀ ਜਾਨ, ਬੱਚੀ ਨਾਲ ਹੋਇਆ ਵਤੀਰਾ ਜਾਣ ਰਹਿ ਜਾਓਗੇ ਦੰਗ

Monday, Jul 17, 2023 - 08:49 PM (IST)

ਅੰਧਵਿਸ਼ਵਾਸ ਨੇ ਲਈ 9 ਸਾਲਾ ਸੁਖਮਨਦੀਪ ਦੀ ਜਾਨ, ਬੱਚੀ ਨਾਲ ਹੋਇਆ ਵਤੀਰਾ ਜਾਣ ਰਹਿ ਜਾਓਗੇ ਦੰਗ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅੰਧਵਿਸ਼ਵਾਸ ਦੇ ਚਲਦਿਆਂ 9 ਸਾਲਾ ਬੱਚੀ ਨੂੰ ਦਰਦਨਾਕ ਮੌਤ ਦਿੱਤੀ ਗਈ। ਪਰਿਵਾਰ ਨੇ ਕਾਰੋਬਾਰ ਚਲਾਉਣ ਇਕ ਤਾਂਤਰਿਕ ਦੇ ਕਹਿਣ 'ਤੇ ਗੁਆਂਢ 'ਚ ਰਹਿੰਦੀ ਇਕ ਬੱਚੀ ਦੀ ਬਲੀ ਦੇ ਦਿੱਤੀ। ਇਸ ਮਾਮਲੇ ਵਿਚ ਪੁਲਸ ਵੱਲੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੀ ਮਾਰ ਵਿਚਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਕੂਲਾਂ ਲਈ ਵੱਡਾ ਐਲਾਨ

ਵੇਰਕਾ ਦੇ ਪਿੰਡ ਮੂਦਲ 'ਚ 9 ਸਾਲਾ ਬੱਚੀ ਸੁਖਮਨਦੀਪ ਕੌਰ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਪਤੀ-ਪਤਨੀ ਤੇ ਉਨ੍ਹਾਂ ਦੇ ਨੂੰਹ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਤਾਂਤਰਿਕ ਗਤੀਵਿਧੀਆਂ ਲਈ ਮਾਸੂਮ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ ਵਿਚ ਕਈ ਖ਼ੁਲਾਸੇ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਤਲਬੀਰ, ਉਸ ਦੀ ਪਤਨੀ ਜਸਬੀਰ ਕੌਰ ਅਤੇ ਪੁੱਤਰ ਸੂਰਜ ਤੇ ਨੂੰਹ ਪਵਨਦੀਪ ਕੌਰ ਨੂੰ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ਼ ਕੋਲ ਲਿਆਂਦਾ ਗਿਆ। ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਦੇ ਛੇ ਰਿਸ਼ਤੇਦਾਰਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਸੀ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਪਿੰਡ ਮੂਡਲ ਦਾ ਰਹਿਣ ਵਾਲਾ ਗੁਰਭੇਜ ਸਿੰਘ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ। ਉਹ ਆਪਣੀ ਪਤਨੀ ਪਲਵਿੰਦਰ ਕੌਰ ਤੇ ਦੋ ਬੱਚਿਆਂ ਮੋਹਿਤ (13) ਤੇ ਬੇਟੀ ਸੁਖਮਨਦੀਪ ਕੌਰ (9) ਨਾਲ ਰਹਿੰਦਾ ਹੈ। ਮੰਗਲਵਾਰ ਨੂੰ ਦੋਵੇਂ ਬੱਚਿਆਂ ਨੂੰ ਆਪਣੀ ਰਿਸ਼ਤੇਦਾਰ ਅਮਨਦੀਪ ਕੌਰ ਕੋਲ ਛੱਡ ਕੇ ਉਹ ਕੰਮ 'ਤੇ ਚਲਾ ਗਿਆ। ਲੜਕੀ ਸ਼ਾਮ ਨੂੰ ਲਾਪਤਾ ਹੋ ਗਈ ਸੀ। ਕਾਫੀ ਭਾਲ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਸੀ ਲੱਗ ਸਕਿਆ।

ਕਾਰੋਬਾਰ ਚਲਾਉਣ ਲਈ ਦਿੱਤੀ ਸੀ ਬੱਚੀ ਦੀ ਬਲੀ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲੀ ਹੈ ਕਿ ਉਨ੍ਹਾਂ ਨੇ ਤਾਂਤਰਿਕ ਦੇ ਕਹਿਣ 'ਤੇ ਬੱਚੀ ਦੀ ਬਲੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਤੇ ਉਸ ਦਾ ਪਰਿਵਾਰ ਪੇਸ਼ੇ ਤੋਂ ਹਲਵਾਈ ਹੈ। ਇਸੇ ਸਾਲ ਮਾਰਚ ਵਿਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨਾਲ ਰਲ ਕੇ ਪਿੰਡ ਦੇ ਬਾਹਰ ਇਕ ਮੈਰਿਜ ਪੈਲਸ ਕਿਰਾਏ 'ਤੇ ਲਿਆ ਸੀ ਜੋ ਘਾਟੇ ਵਿਚ ਜਾਣ ਲੱਗ ਪਿਆ। ਘਰ ਦੀਆਂ ਔਰਤਾਂ ਨੇ ਇਕ ਤਾਂਤਰਿਕ ਤੋਂ ਜਾ ਕੇ ਕਾਰੋਬਾਰ ਚਲਾਉਣ ਦਾ ਹੀਲਾ ਪੁੱਛਿਆ ਤਾਂ ਉਸ ਨੇ ਕਿਸੇ ਮਾਸੂਮ ਬੱਚੀ ਦੀ ਸ਼ੈਤਾਨ ਨੂੰ ਬਲੀ ਦੇਣ ਦੀ ਸਲਾਹ ਦਿੱਤੀ। ਇਸ ਮਗਰੋਂ ਉਨ੍ਹਾਂ ਗੁਆਂਢ ਵਿਚ ਰਹਿਣ ਵਾਲੀ ਸੁਖਮਨਦੀਪ ਕੌਰ ਨੂੰ ਸ਼ਾਮ ਦੇ ਵੇਲੇ ਆਪਣੇ ਘਰ ਬੁਲਾਇਆ ਤੇ ਉਸ ਦੀ ਬਲੀ ਦੇ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਨੇ CM ਮਾਨ ਦੀ ਚਿੱਠੀ ਦਾ ਦਿੱਤਾ ਜਵਾਬ; ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਕਹੀ ਇਹ ਗੱਲ

ਅੰਮ੍ਰਿਤਸਰ ਦੀ ਹਵੇਲੀ 'ਚੋਂ ਮਿਲੀ ਸੀ ਲਾਪਤਾ ਸੁਖਮਨਦੀਪ ਕੌਰ ਦੀ ਲਾਸ਼

ਦੱਸ ਦੇਈਏ ਕਿ ਵੀਰਵਾਰ ਨੂੰ ਨਜ਼ਦੀਕੀ ਹਵੇਲੀ 'ਚ ਬੱਚੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਸੀ। ਹਵੇਲੀ 'ਚ ਗਈ ਜਾਂਚ ਟੀਮ ਦੇ ਮੈਂਬਰ ਨੇ ਦੱਸਿਆ ਕਿ ਸੱਬਲ ਨਾਲ ਬੱਚੀ 'ਤੇ ਕਈ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸ ਦੀਆਂ ਦੋਵੇਂ ਅੱਖਾਂ ਬਾਹਰ ਆ ਗਈਆਂ। ਉਸ ਦੇ ਸਿਰ ਤੇ ਪੇਟ 'ਤੇ ਡੂੰਘੇ ਨਿਸ਼ਾਨ ਸਨ। ਨੇੜੇ ਸੱਬਲ ਪਿਆ ਸੀ।  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News