ਕਿਡਨੈਪਰ ਨਾਲ ਭਿੜੀ ਨੌਕਰਾਣੀ, ਇੰਝ ਬਚਾਇਆ ਮਾਸੂਮ

Tuesday, Sep 05, 2017 - 06:30 PM (IST)

ਕਿਡਨੈਪਰ ਨਾਲ ਭਿੜੀ ਨੌਕਰਾਣੀ, ਇੰਝ ਬਚਾਇਆ ਮਾਸੂਮ

ਜਲੰਧਰ(ਜਸਪ੍ਰੀਤ)— ਇਥੋਂ ਦੇ ਜੀ. ਟੀ. ਬੀ. ਨਗਰ 'ਚ ਇਕ ਨੌਦਵਾਨ ਵੱਲੋਂ ਕੋਠੀ 'ਚ ਵੜ ਕੇ 3 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਕਤ ਨੌਜਵਾਨ ਨੇ ਪਹਿਲਾਂ ਘਰ 'ਤੇ ਪੱਥਰ ਮਾਰਿਆ ਅਤੇ ਅੰਦਰ ਦਾਖਲ ਹੋ ਗਿਆ। ਉਸ ਨੇ ਚਿਹਰਾ ਢੱਕਿਆ ਹੋਇਆ ਸੀ ਅਤੇ ਉਹ ਬੱਚੀ ਨੂੰ ਚੁੱਕਣ ਲੱਗਾ ਸੀ। ਇਸੇ ਦੌਰਾਨ ਨੌਕਰਾਣੀ ਨੇ ਉਸ ਨਾਲ ਹੱਥੋਪਾਈ ਕੀਤੀ। ਝਗੜੇ ਦੌਰਾਨ ਨੌਜਵਾਨ ਨੇ ਨੌਕਰਾਣੀ ਦੇ ਹੱਥ 'ਤੇ ਬਲੇਡ ਵੀ ਮਾਰੇ ਪਰ ਫਿਰ ਵੀ ਬੱਚੀ ਨੂੰ ਬਚਾਉਣ ਖਾਤਿਰ ਉਹ ਉਸ ਨਾਲ ਹੱਥੋਪਾਈ ਕਰਦੀ ਰਹੀ। ਉਹ ਬੱਚੀ ਨੂੰ ਛੱਡ ਕੇ ਫਰਾਰ ਹੋ ਗਿਆ। 
ਸੂਚਨਾ ਤੋਂ ਬਾਅਦ ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਮੌਕੇ 'ਤੇ ਪਹੁੰਚੇ। ਪੁਲਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਉਨ੍ਹਾਂ ਮੁਤਾਬਕ ਕਿਡਨੈਪਿੰਗ ਕਰਨ ਲਈ ਨੌਜਵਾਨ ਇੱਕਲਾ ਨਹੀਂ ਆ ਸਕਦਾ ਅਤੇ ਉਹ ਪਹਿਲਾਂ ਪੱਥਰ ਕਿਉਂ ਮਾਰੇਗਾ। ਮਾਮਲਾ ਨੌਕਰਾਣੀ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।


Related News