ਘਰੋਂ ਗਈ 13 ਸਾਲਾ ਕੁੜੀ ਨੂੰ ਕੀਤਾ ਅਗਵਾ

12/23/2023 12:06:35 PM

ਲੁਧਿਆਣਾ (ਰਾਮ) : ਘਰੋਂ ਸਮਾਨ ਲੈਣ ਗਈ 13 ਸਾਲ ਦੀ ਕੁੜੀ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ। ਇਸ ਮਾਮਲੇ ’ਚ ਥਾਣਾ ਜਮਾਲਪੁਰ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 13 ਸਾਲਾ ਧੀ 20 ਦਸੰਬਰ ਨੂੰ ਸ਼ਾਮ ਨੂੰ 4 ਵਜੇ ਘਰੋਂ ਸਮਾਨ ਲੈਣ ਗਈ ਸੀ ਪਰ ਕਿਸੇ ਨੇ ਉਸ ਨੂੰ ਅਗਵਾ ਕਰ ਲਿਆ, ਜਿਸ ’ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News