ਪੰਜਾਬ ''ਚ ਦਰਦਨਾਕ ਘਟਨਾ, ਭਾਰ ਘਟਾਉਣ ਲਈ ਦੌੜ ਲਗਾ ਰਹੀ 15 ਸਾਲਾ ਕੁੜੀ ਦੀ ਗਰਾਊਂਡ ''ਚ ਮੌਤ
Saturday, Dec 14, 2024 - 06:20 PM (IST)
ਤਰਨਤਾਰਨ (ਰਮਨ ਚਾਵਲਾ) : ਸਕੂਲ ਕੰਪਲੈਕਸ ਦੀ ਗਰਾਊਂਡ ਵਿਚ ਦੌੜ ਲਗਾਉਂਦੀ ਗਿਆਰ੍ਹਵੀਂ ਜਮਾਤ ਦੀ ਲੜਕੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜ਼ਿਲ੍ਹੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ (15) ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨਤਾਰਨ ਬੀਤੇ ਕੱਲ ਸ਼ੁੱਕਰਵਾਰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਸਮੇਂ ਸਕੂਲ ਦੀ ਗਰਾਊਂਡ ਵਿਚ ਦੌੜ ਲਗਾ ਰਹੀ ਸੀ ਕਿਉਂਕਿ ਉਸ ਦਾ ਭਾਰ ਲੋੜ ਤੋਂ ਜ਼ਿਆਦਾ ਸੀ। ਮਾਪਿਆਂ ਦੇ ਕਹਿਣ ਦੌਰਾਨ ਦੂਸਰੇ ਦਿਨ ਆਪਣਾ ਭਾਰ ਘਟਾਉਣ ਦੇ ਮਕਸਦ ਨਾਲ ਸਕੂਲ ਵਿਚ ਦੌੜ ਲਗਾਉਣ ਪੁੱਜੀ ਹਰਲੀਨ ਕੌਰ ਨੇ ਅਜੇ ਇੱਕੋ ਚੱਕਰ ਗਰਾਊਂਡ ਦਾ ਲਗਾਇਆ ਸੀ ਕਿ ਉਹ ਅਚਾਨਕ ਗਰਾਊਂਡ ਵਿਚ ਡਿੱਗ ਪਈ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਲੈ ਕੇ ਅਹਿਮ ਖ਼ਬਰ, ਸਰਪੰਚਾਂ ਤੇ ਪੰਚਾਂ ਲਈ ਸਰਕਾਰ ਵਲੋਂ ਆਇਆ ਇਹ ਸੁਨੇਹਾ
ਇਸ ਦੌਰਾਨ ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਪੰਨੂ ਵੱਲੋਂ ਆਪਣੀ ਕਾਰ ਵਿਚ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੀ ਜਿਸਨੇ ਆਰਟਸ ਦੇ ਸਬਜੈਕਟ ਰੱਖੇ ਹੋਏ ਸਨ ਜਿਸ ਨੂੰ ਬੀਤੇ ਕੱਲ ਸ਼ਾਮ ਉਸਦਾ ਵੱਡਾ ਭਰਾ ਦੌੜ ਲਗਾਉਣ ਲਈ ਸਕੂਲ ਵਿਚ ਛੱਡ ਕੇ ਗਿਆ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਅੱਜ ਸ਼ਨੀਵਾਰ ਪਿੰਡ ਰਾਹੁਲ ਚਾਹਲ ਵਿਖੇ ਹਰਲੀਨ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ! ਆਸਟ੍ਰੇਲੀਆ ਗਿਆ ਸੀ ਪਤੀ, ਪਿਛੋਂ ਗੁਆਂਢੀ ਨੇ ਪਤਨੀ ਨਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e