ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼

Sunday, Sep 25, 2022 - 03:34 PM (IST)

ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼

ਲੁਧਿਆਣਾ (ਰਾਜ. ਜ. ਬ.) : ਥਾਣਾ ਡਵੀਜ਼ਨ ਨੰ. 4 ਦੇ ਅਧੀਨ ਆਉਂਦੇ ਇਕ ਇਲਾਕੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਇਕ ਬਜ਼ੁਰਗ ਵਿਅਕਤੀ ’ਤੇ ਕੇਸ ਦਰਜ ਕੀਤਾ ਹੈ ਜੋ ਕਿ ਆਪਣੀ ਹੀ ਛੇ ਸਾਲ ਦੀ ਪੋਤੀ ਨਾਲ ਹੀ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਪੁਲਸ ਨੇ ਮੁਲਜ਼ਮ ਸਵਾਮੀ ਨਾਥ ਨੂੰ ਛੇੜਛਾੜ ਅਤੇ ਪੋਸਕੋ ਐਕਟ ਤਹਿਤ ਨਾਮਜ਼ਦ ਕੀਤਾ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਨੌਕਰੀ ਕਰਦੀ ਹੈ। ਉਕਤ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਨੌਕਰੀ ’ਤੇ ਗਈ ਹੋਈ ਸੀ। ਇਸ ਦੌਰਾਨ ਜਦੋਂ ਦੁਪਹਿਰ ਘਰ ਵਾਪਸ ਆਈ ਤਾਂ ਉਸ ਦੀ ਛੇ ਸਾਲ ਦੀ ਬੇਟੀ ਉਸ ਨੂੰ ਨਜ਼ਰ ਨਹੀਂ ਆਈ। 

ਇਹ ਵੀ ਪੜ੍ਹੋ : ਜਿਸ ਪੁੱਤ ਦੇ ਸਜਾਉਣਾ ਸੀ ਸਿਹਰਾ ਉਸ ਨੂੰ ਵਿਆਹ ਲੈ ਗਈ ਮੌਤ, ਸ਼ਗਨਾਂ ਤੋਂ ਪਹਿਲਾਂ ਹੀ ਉੱਜੜ ਗਈਆਂ ਖ਼ੁਸ਼ੀਆਂ

ਉਸ ਨੇ ਫਿਰ ਆਪਣੇ ਸਹੁਰੇ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਜੋ ਉਸ ਦੇ ਸਹੁਰੇ ਨੇ ਕਾਫੀ ਦੇਰ ਨਾਲ ਦਰਵਾਜ਼ਾ ਖੋਲ੍ਹਿਆ। ਉਸ ਦੀ ਬੇਟੀ ਵੀ ਉਸੇ ਕਮਰੇ ਵਿਚ ਸੀ। ਉਸ ਦਾ ਸਹੁਰਾ ਕਮਰਾ ਖੋਲ੍ਹ ਕੇ ਬਾਹਰ ਚਲਾ ਗਿਆ, ਇਸ ’ਤੇ ਜਦੋਂ ਉਸ ਨੇ ਆਪਣੀ ਬੇਟੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦਾਦੂ ਉਸ ਨਾਲ ਗੰਦੀਆਂ ਹਰਕਤਾਂ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਸਹੁਰੇ ਨੂੰ ਛੇੜਛਾੜ ਅਤੇ ਪੋਸਕੋ ਐਕਟ ਤਹਿਤ ਨਾਮਜ਼ਦ ਕਰ ਲਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੁੰਡੇ ਕਰਕੇ ਸਕੂਲ ’ਚ ਹੀ ਲੜ ਪਈਆਂ ਕੁੜੀਆਂ, ਵੀਡੀਓ ’ਚ ਦੇਖੋ ਕਿਵੇਂ ਵਾਲਾਂ ਤੋਂ ਫੜ ਧੂਹ-ਧੂਹ ਕੀਤੀ ਕੁੱਟਮਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News