ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ

Thursday, May 20, 2021 - 07:24 PM (IST)

ਜਲੰਧਰ- ਜਲੰਧਰ ਦੇ ਮਾਡਲ ਟਾਊਨ ਵਿਖੇ ਕਲਾਊਡ ਸਪਾ ਸੈਂਟਰ ਵਿਚ ਗੈਂਗਰੇਪ ਦੀ ਸ਼ਿਕਾਰ ਹੋਈ ਪੀੜਤਾ ਦੀ ਮਾਂ ਨੇ ਜਲੰਧਰ ਪਹੁੰਚ ਕੇ ਮਾਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਨਸ਼ਾ ਕਰਵਾ ਕੇ ਜੋਤੀ ਜਲੰਧਰ ਲੈ ਕੇ ਆਈ ਸੀ। ਉਨ੍ਹਾਂ ਨੇ ਕਿਹਾ ਕਿ ਜੋਤੀ ਦੇ ਘਰ ਉਹ ਆਪਣੀ ਬੇਟੀ ਦੀ ਭਾਲ ਕਰਨ ਗਈ ਤਾਂ ਉਸ ਨੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਘਰ ਨਹੀਂ ਆਈ।  ਇਸ ਦਰਮਿਆਨ ਉਨ੍ਹਾਂ ਨੇ ਜੋਤੀ ਦੀ ਲੋਕੇਸ਼ਨ ਕੱਢਵਾਈ ਤਾਂ ਉਹ ਜਲੰਧਰ ਮਾਡਲ ਟਾਊਨ ਦੀ ਨਿਕਲੀ। ਉਹ ਜਲੰਧਰ ਪਹੁੰਚ ਗਈ ਤਾਂ ਮਸੰਦ ਚੌਕ ਨੇੜੇ ਉਸ ਨੂੰ ਲੁਧਿਆਣਾ ਨੰਬਰ ਦੀ ਇਕ ਗੱਡੀ ਖੜ੍ਹੀ ਮਿਲੀ। ਇਕ ਲਾਵਾਰਿਸ ਕੋਠੀ ਦੇ ਬਾਹਰ ਖੜ੍ਹੀ ਕਾਰ ਨੂੰ ਕਾਫ਼ੀ ਦੇਰ ਤੱਕ ਟਰੇਸ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ਉਤੇ ਡਰਾਈਵਰ ਆਇਆ ਤਾਂ ਉਸ ਤੋਂ ਪੁੱਛਗਿੱਛ ਵਿਚ ਪਤਾ ਲੱਗਾ, ਉਸ ਦੀ ਧੀ ਨੂੰ ਉਸੇ ਕਾਰ ਵਿਚ ਜਲੰਧਰ ਲਿਆਂਦਾ ਗਿਆ। ਪੀੜਤਾ ਦੀ ਮਾਂ ਨੇ ਕਿਹਾ ਕਿ ਡਰਾਈਵਰ ਨੂੰ ਜਦੋਂ ਜੋਤੀ ਅਤੇ ਉਸ ਦੀ ਧੀ ਦੀ ਫੋਟੋ ਵਿਖਾਈ ਗਈ ਤਾਂ ਡਰਾਈਵਰ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਉਸ ਦੇ ਦੱਸਣ ’ਤੇ ਉਹ ਸਪਾ ਸੈਂਟਰ ਪਹੁੰਚੇ।

ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ

ਜੋਤੀ ਨਾਲ ਹੋਈ ਸੀ ਪੀੜਤਾ ਦੀ ਹੱਥੋਪਾਈ
ਪੀੜਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਇਥੇ ਸਪਾ ਸੈਂਟਰ ਵਿਚ ਮਿਲ ਗਈ। ਇਸ ਦੌਰਾਨ ਜੋਤੀ ਨਾਲ ਉਸ ਦੀ ਹੱਥੋਪਾਈ ਵੀ ਹੋਈ। ਪੀੜਤਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਪਹਿਲਾਂ ਘਰ ਵਿਚ ਹੀ ਨਸ਼ਾ ਕਰਵਾਇਆ ਗਿਆ, ਫਿਰ ਜਲੰਧਰ ਲਿਆ ਕੇ ਇਕ ਕੋਠੀ ਵਿਚ ਰੱਖਿਆ ਗਿਆ, ਜਿੱਥੇ ਉਸ ਨੂੰ ਫਿਰ ਨਸ਼ਾ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਧੀ ਨੂੰ ਉਹ ਸਪਾ ਸੈਂਟਰ ਵਿਚ ਲੈ ਆਏ, ਜਿੱਥੇ ਨਸ਼ਾ ਕਰਵਾ ਕੇ ਉਸ ਨਾਲ ਗੈਂਗਰੇਪ ਕੀਤਾ ਗਿਆ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਪੀੜਤਾ ਦੀ ਮਾਂ ਨੇ ਕਿਹਾ ਕਿ ਸਪਾ ਸੈਂਟਰ ਤੋਂ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਮਿਲੀ, ਉਹ ਆਪਣੀ ਧੀ ਨੂੰ ਵਾਪਸ ਲੁਧਿਆਣਾ ਲੈ ਗਏ, ਜਿੱਥੇ 2 ਦਿਨ ਬਾਅਦ ਹੋਸ਼ ਵਿਚ ਆਉਣ ਤੋਂ ਬਾਅਦ ਉਸ ਦੀ ਧੀ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ ਦਾ ਫ਼ੈਸਲਾ ਲਿਆ।
ਰੋਹਨ ਸਹਿਗਲ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਉਹ ਜੋਤੀ ਦੇ ਨਾਲ ਝਗੜ ਰਹੀ ਸੀ ਤਾਂ ਰੋਹਨ ਸਹਿਗਲ ਬਾਹਰ ਨਹੀਂ ਆਏ ਅਤੇ ਉਹ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਪੁਲਸ ਨੂੰ ਬੁਲਾਇਆ ਅਤੇ ਮਾਮਲਾ ਦਰਜ ਕਰਵਾਇਆ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਪੀੜਤਾ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਗਿਆ। ਉਹ ਅਕਸਰ ਜੋਤੀ ਦੇ ਘਰ ਜਾਂਦੀ ਸੀ ਕਿਉਂਕਿ ਉਨ੍ਹਾਂ ਦਾ ਘਰ ਨੇੜੇ ਹੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪੁਲਸ ਤੋਂ ਅਪੀਲ ਹੈ ਕਿ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਨਸ਼ੇ ਦਾ ਆਦੀ ਬਣਾ ਕੇ ਬੱਚਿਆਂ ਨਾਲ ਗਲਤ ਕੰਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਬੇਟੀ ਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ

ਉਥੇ ਹੀ ਗੈਂਗਰੇਪ ’ਚ ਇਕ ਹਫ਼ਤੇ ਤੋਂ ਫਰਾਰ ਚੱਲ ਰਹੇ ਅੰਮ੍ਰਿਤਸਰ ਦੇ ਰਹਿਣ ਵਾਲੇ ਆਸ਼ੀਸ਼ ਉਰਫ਼ ਦੀਪਕ ਬਹਿਲ, ਉਸ ਦੇ ਕਰੀਬੀ ਇੰਦਰ ਅਤੇ ਅਰਸ਼ਦ ਖ਼ਾਨ ਦੀ ਤਲਾਸ਼ ’ਚ ਪੁਲਸ ਲਗਾਤਾਰ ਰੇਡ ਕਰ ਰਹੀ ਹੈ। ਐੱਸ.ਐੱਚ.ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਸੀ ਕਿ ਮੁਲਜ਼ਮ ਅਰਬਨ ਅਸਟੇਟ ਵਿਖੇ ਇਕ ਕੋਠੀ ’ਚ ਕਿਰਾਏ ’ਤੇ ਰਹਿੰਦਾ ਹੈ। ਉਥੇ ਰੇਡ ਕੀਤੀ ਪਰ ਉਹ ਕੋਠੀ ਖ਼ਾਲੀ ਕਰ ਚੁੱਕਾ ਸੀ। ਸਾਜਿਸ਼ ਕਰਤਾ ਜੋਤੀ ਦੀ ਭਾਲ ’ਚ ਇਕ ਟੀਮ ਲੁਧਿਆਣਾ ’ਚ ਭੇਜੀ ਗਈ ਹੈ, ਉਥੇ ਛਾਪੇਮਾਰੀ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News