ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ

Wednesday, May 19, 2021 - 01:05 PM (IST)

ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ

ਜਲੰਧਰ (ਜ. ਬ.)– ਥਾਣਾ ਮਾਡਲ ਟਾਊਨ ਅਧੀਨ ਪੈਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਸੋਹਿਤ ਸ਼ਰਮਾ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਹੋਰ ਰਿਮਾਂਡ ਲਿਆ ਹੈ। ਪੁਲਸ ਨੇ ਅਦਾਲਤ ਕੋਲੋਂ ਇਹ ਕਹਿ ਕੇ ਰਿਮਾਂਡ ਮੰਗਿਆ ਕਿ ਮੁਲਜ਼ਮ ਸੋਹਿਤ ਸ਼ਰਮਾ ਪੁੱਛਗਿੱਛ ਵਿਚ ਪੁਲਸ ਨੂੰ ਸਹਿਯੋਗ ਨਹੀਂ ਦੇ ਰਿਹਾ। ਦੂਜੇ ਪਾਸੇ ਪੁਲਸ ਨੇ ਕੇਸ ਵਿਚ ਨਾਬਾਲਗ ਪੀੜਤਾ ਦੇ ਸੀ. ਆਰ. ਪੀ. ਸੀ. 164 ਤਹਿਤ ਬਿਆਨ ਦਰਜ ਕਰ ਲਏ ਹਨ ਤਾਂ ਕਿ ਪੁਲਸ ਨੂੰ ਅਦਾਲਤ ਵਿਚ ਚਲਾਨ ਪੇਸ਼ ਕਰਨ ਸਮੇਂ ਮਦਦ ਮਿਲ ਸਕੇ।

ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਅਦਾਲਤ ਕੋਲੋਂ ਸਰਚ ਵਾਰੰਟ ਲਿਆ ਹੈ, ਜਿਸ ’ਤੇ ਪੁਲਸ ਨੇ ਨਾਬਾਲਗ ਪੀੜਤਾ ਨੂੰ ਨਾਲ ਲਿਜਾ ਕੇ ਕਲਾਊਡ ਸਪਾ ਸੈਂਟਰ ਦੀ ਬਿਲਡਿੰਗ ਵਿਚ 6 ਮਈ ਨੂੰ ਹੋਏ ਕ੍ਰਾਈਮ ਸੀਨ ਨੂੰ ਰੀਕ੍ਰੀਏਟ ਕੀਤਾ ਹੈ। ਪੁਲਸ ਵੱਲੋਂ ਉਕਤ ਕ੍ਰਾਈਮ ਸੀਨ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ, ਜਿਸ ਨੂੰ ਪੁਲਸ ਨੇ ਇਕ ਸੀ. ਡੀ. ਵਿਚ ਪੁਆ ਕੇ ਉਸ ਨੂੰ ਸੇਫ ਕਸਟਡੀ ਵਿਚ ਰੱਖ ਕੇ ਕੇਸ ਦੀ ਫਾਈਲ ਵਿਚ ਲਾ ਦਿੱਤਾ ਹੈ ਤਾਂ ਕਿ ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕੇ। ਕੇਸ ਦੀ ਜਾਂਚ ਦਿਨੋ-ਦਿਨ ਸੰਜੀਦਾ ਹੋਣ ਕਾਰਨ ਪੁਲਸ ਹੁਣ ਸਾਇੰਟੀਫਿਕ ਢੰਗ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਕਿ ਬਾਅਦ ਵਿਚ ਅਦਾਲਤ ਵੱਲੋਂ ਕੇਸ ਦੇ ਆਈ. ਓ. ਸਮੇਤ ਆਲਾ ਅਧਿਕਾਰੀਆਂ ਦੀ ਖਿਚਾਈ ਨਾ ਹੋ ਸਕੇ।

PunjabKesari

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਕਾਲ ਡਿਟੇਲਜ਼ ਨਾਲ ਖੁੱਲ੍ਹ ਰਹੀਆਂ ਪਰਤਾਂ
ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿਚ ਨਾਬਾਲਗਾ ਨਾਲ ਹੋਏ ਗੈਂਗਰੇਪ ਦੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਕਾਫ਼ੀ ਡੂੰਘੀ ਹੁੰਦੀ ਜਾ ਰਹੀ ਹੈ। ਮਾਸਟਰ ਮਾਈਂਡ ਅਤੇ ਸਪਾ ਸੈਂਟਰ ਦੇ ਮਾਲਕ ਆਸ਼ੀਸ਼ ਦੀ ਪੁਲਸ ਨੇ ਜਿਹੜੀ ਕਾਲ ਡਿਟੇਲਜ਼ ਕਢਵਾਈ ਹੈ, ਉਸ ਨਾਲ ਕਈ ਖ਼ੁਲਾਸੇ ਹੋ ਰਹੇ ਹਨ। ਖ਼ਾਸ ਕਰਕੇ ਘਟਨਾ ਵਾਲੇ ਦਿਨ ਆਸ਼ੀਸ਼ ਦੀ ਗੱਲਬਾਤ ਕਿਹੜੇ ਲੋਕਾਂ ਨਾਲ ਹੋਈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹੀ ਨਹੀਂ, ਪਿਛਲੇ ਸਮੇਂ ਆਸ਼ੀਸ਼ ਨੇ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਕੀਤੀ, ਉਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ, ਜਿਸ ਵਿਚ ਸ਼ਹਿਰ ਦੇ ਕੁਝ ਸਿਆਸੀ ਅਤੇ ਪੁਲਸ ਮਹਿਕਮੇ ਦੇ ਲੋਕਾਂ ਦੇ ਨਾਂ ਆਏ ਹੀ ਹਨ, ਨਾਲ ਹੀ ਮੀਡੀਆ ਨਾਲ ਜੁੜੇ ਕੁਝ ਲੋਕਾਂ ਦੀਆਂ ਵੀ ਕਾਲਜ਼ ਆਸ਼ੀਸ਼ ਦੇ ਨੰਬਰ ’ਤੇ ਰੁਟੀਨ ਵਿਚ ਹੋਈਆਂ ਹਨ। ਜਦੋਂਕਿ ਪੁਲਸ ਹੁਣ ਮੈਸੇਂਜਰ ਸਰਵਿਸ ਤਹਿਤ ਹੋਈ ਕਾਲਿੰਗ ਦੀ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ, ਜਿਸ ਵਿਚ ਕੁਝ ਲੋਕਾਂ ਨੇ ਆਸ਼ੀਸ਼ ਨੂੰ ਸਿੱਧਾ ਫੋਨ ਕਰਨ ਦੀ ਬਜਾਏ ਮੈਸੇਂਜਰ ਸੇਵਾ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਕੁਝ ‘ਰਈਸਜ਼ਾਦੇ’ ਅਤੇ ‘ਸਫੈਦਪੋਸ਼’ ਲੋਕ ਵੀ ਇਸ ਧੰਦੇ ਵਿਚ ਆਸ਼ੀਸ਼ ਦੇ ਸਹਿਯੋਗੀ ਅਤੇ ਗਾਹਕ ਰਹੇ ਹਨ, ਜਿਨ੍ਹਾਂ ਦੀ ਜਾਣਕਾਰੀ ਕਾਲ ਡਿਟੇਲਜ਼ ਵਿਚ ਸਾਹਮਣੇ ਆ ਰਹੀ ਹੈ। ਪੁਲਸ ਹੁਣ ਇਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਰੂਪਨਗਰ ਦੇ 8 ਸਾਲਾ ਬੱਚੇ ਨੇ ਜੀ.ਕੇ. ਉਲੰਪੀਅਡ ’ਚ ਚਮਕਾਇਆ ਪੰਜਾਬ ਦਾ ਨਾਂ, ਜਿੱਤਿਆ ਇੰਟਰਨੈਸ਼ਨਲ ਸੋਨ ਤਮਗਾ

ਸਪਾ ਸੈਂਟਰ ਦੇ ਡੀ. ਵੀ. ਆਰ. ਨਾਲ ਖੁੱਲ੍ਹੇਗੀ ਕਈਆਂ ਦੀ ਪੋਲ
ਜਾਂਚ ਤਹਿਤ ਪੁਲਸ ਨੇ ਕਲਾਊਡ ਸਪਾ ਸੈਂਟਰ ਵਿਚੋਂ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂਕਿ ਪੁਲਸ ਆਪਣਾ ਸ਼ੱਕ ਦੂਰ ਕਰ ਸਕੇ ਕਿ ਕਿਤੇ ਡੀ. ਵੀ. ਆਰ. ਨਾਲ ਕਿਸੇ ਨੇ ਛੇੜਛਾੜ ਨਾ ਕੀਤੀ ਹੋਵੇ। ਇਸ ਸੀ. ਸੀ. ਟੀ. ਵੀ. ਨਾਲ ਹੀ ਘਟਨਾ ਤੋਂ ਸਹੀ ਢੰਗ ਨਾਲ ਪਰਦਾ ਉਠ ਸਕੇਗਾ। ਕਾਰਨ ਇਹ ਹੈ ਕਿ ਸੀ. ਸੀ. ਟੀ. ਵੀ. ਤੋਂ ਉਸ ਦਿਨ ਦੀ ਘਟਨਾ ਬਾਰੇ ਮੁਲਜ਼ਮਾਂ ਦੇ ਸਪਾ ਵਿਚ ਆਉਣ-ਜਾਣ ਦੀ ਸਾਫ਼ ਜਾਣਕਾਰੀ ਮਿਲ ਸਕੇਗੀ। ਵੈਸੇ ਵੀ ਪੁਲਸ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਸਪਾ ਸੈਂਟਰ ਵਿਚ ਕਿਹੜੇ-ਕਿਹੜੇ ਲੋਕ ਆਉਂਦੇ-ਜਾਂਦੇ ਸਨ। ਇਨ੍ਹਾਂ ਲੋਕਾਂ ਦਾ ਇਸ ਘਟਨਾ ਅਤੇ ਸਪਾ ਦੇ ਧੰਦੇ ਦੇ ਮਾਸਟਰਮਾਈਂਡ ਆਸ਼ੀਸ਼ ਨਾਲ ਕੀ ਸਬੰਧ ਸੀ? ਇਹੀ ਨਹੀਂ, ਅਕਸਰ ਕਿਹੜੇ-ਕਿਹੜੇ ਲੋਕ ਇਸ ਸਪਾ ਸੈਂਟਰ ਵਿਚ ਆਉਂਦੇ ਸਨ, ਦਾ ਰਾਜ਼ ਵੀ ਇਸ ਸੀ. ਸੀ. ਟੀ. ਵੀ. ਫੁਟੇਜ ਨਾਲ ਖੁੱਲ੍ਹੇਗਾ। ਖ਼ਾਸ ਕਰਕੇ ਕਈ ਰਈਸਜ਼ਾਦਿਆਂ ਅਤੇ ‘ਸਫੈਦਪੋਸ਼’ ਲੋਕਾਂ ਬਾਰੇ ਵੱਡਾ ਖ਼ੁਲਾਸਾ ਹੋਵੇਗਾ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ

‘ਆਰ’ ਨਾਂ ਦੇ ਇੰਸਪੈਕਟਰ ਨੂੰ ਬਚਾਉਣ ’ਚ ਲੱਗੀ ਕਮਿਸ਼ਨਰੇਟ ਪੁਲਸ
ਦੂਜੇ ਪਾਸੇ ਪੁਲਸ ਸੂਤਰਾਂ ਦੀ ਮੰਨੀਏ ਤਾਂ ‘ਆਰ’ ਨਾਂ ਦਾ ਇੰਸਪੈਕਟਰ, ਜਿਹੜਾ ਪ੍ਰਾਈਮ ਪੋਸਟ ’ਤੇ ਤਾਇਨਾਤ ਹੈ, ਉਹ ਕਮਿਸ਼ਨਰੇਟ ਪੁਲਸ ਦੇ ਕਈ ਆਲਾ ਅਧਿਕਾਰੀਆਂ ਦਾ ਖ਼ਾਸਮ-ਖ਼ਾਸ ਹੈ। ਇਸ ਲਈ ਕਮਿਸ਼ਨਰੇਟ ਪੁਲਸ ਨੇ ਉਸ ਨੂੰ ਬਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂਕਿ ਕਿਸੇ ਤਰੀਕੇ ਉਸ ਦਾ ਨਾਂ ਕੇਸ ਵਿਚੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਉਹ ਕਈ ਆਲਾ ਅਧਿਕਾਰੀਆਂ ਲਈ ਕਮਾਊ ਅਫ਼ਸਰ ਕਿਹਾ ਜਾਂਦਾ ਹੈ।

2 ਹੋਰ ਅਫਸਰਾਂ ਦੇ ਵੀ ਨਾਂ ਚਰਚਾ ’ਚ
ਇਸ ਕੇਸ ’ਚ ‘ਆਰ’ ਨਾਂ ਦੇ ਇੰਸਪੈਕਟਰ ਦੇ ਨਾਲ-ਨਾਲ 2 ਆਲਾ ਅਫ਼ਸਰਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚੋਂ ਇਕ ਅੱਜਕਲ੍ਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਇੰਸਪੈਕਟਰ ਰਿਪੋਰਟ ਇਸੇ ਅਫ਼ਸਰ ਨੂੰ ਕਰਦਾ ਸੀ ਅਤੇ ਆਸ਼ੀਸ਼ ਅਤੇ ਹੋਰ ਸਪਾ ਸੈਂਟਰਾਂ ਵੱਲੋਂ ਹੋਣ ਵਾਲੀ ਕਮਾਈ ਦਾ ਹਿੱਸਾ ਉਨ੍ਹਾਂ ਨੂੰ ਦਿੰਦਾ ਸੀ। ਉਕਤ ਅਧਿਕਾਰੀ ਉੱਪਰ ਸੀਨੀਅਰ ਅਫ਼ਸਰਾਂ ਨੂੰ ਇਸ ਦਾ ਹਿੱਸਾ ਦਿੰਦੇ ਸਨ ਕਿਉਂਕਿ ਪੁਲਸ ਕਮਿਸ਼ਨਰੇਟ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਵੀ ਚੁਣ ਕੇ ਅਫ਼ਸਰਾਂ ਨੂੰ ਮਾਰਕ ਕੀਤੀਆਂ ਜਾਂਦੀਆਂ ਹਨ ਤਾਂ ਕਿ ਬਾਅਦ ਵਿਚ ਉਨ੍ਹਾਂ ਵਿਚੋਂ ਕਮਾਈ ਕੀਤੀ ਜਾ ਸਕੇ।
ਇੰਨਾ ਹੀ ਨਹੀਂ, ਇਸ ਕਮਾਈ ਦੇ ਹਿੱਸੇਦਾਰਾਂ ਵਿਚ ਇਕ ਆਲਾ ਅਧਿਕਾਰੀ ਦੇ ਰੀਡਰ (ਪੀ. ਏ.) ਦਾ ਨਾਂ ਵੀ ਸਾਹਮਣੇ ਆ ਰਿਹਾ ਹੈ, ਜਿਹੜਾ ਕਮਿਸ਼ਨਰੇਟ ਦੇ ਆਲਾ ਅਧਿਕਾਰੀ ਦਾ ਖ਼ਾਸਮ-ਖ਼ਾਸ ਕਿਹਾ ਜਾਂਦਾ ਹੈ। ਪੁਲਸ ਕਮਿਸ਼ਨਰੇਟ ਦਫ਼ਤਰ ਵਿਚ ਤਾਇਨਾਤ ਸੂਤਰਾਂ ਦੀ ਮੰਨੀਏ ਤਾਂ ਉਕਤ ਰੀਡਰ ਦੇ ਕਹਿਣ ’ਤੇ ਹੀ ਕਮਿਸ਼ਨਰੇਟ ਦਫ਼ਤਰ ਵਿਚ ਪੱਤਾ ਹਿੱਲਦਾ ਹੈ ਅਤੇ ਉਪਰਲੇ ਪੱਧਰ ’ਤੇ ਸਾਰੀਆਂ ਪੋਸਟਿੰਗਜ਼ ਅਤੇ ਤਾਇਨਾਤੀਆਂ ਕੀਤੀਆਂ ਜਾਂਦੀਆਂ ਹਨ। ਉਸੇ ਦੇ ਦਮ ’ਤੇ ਉਕਤ ਇੰਸਪੈਕਟਰ ਨੂੰ ਪ੍ਰਾਈਮ ਪੋਸਟ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਨੌਜਵਾਨ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਪੀ. ਪੀ. ਆਰ. ਦੇ ਰੈਸਟੋਰੈਂਟ ਦੇ ਮਾਲਕ ਕੋਲ ਇਕੱਠਾ ਹੁੰਦਾ ਸੀ ਮਹੀਨਾ
ਸੂਤਰਾਂ ਦੀ ਮੰਨੀਏ ਤਾਂ ਸਪਾ ਸੈਂਟਰ ਦਾ ਮਾਲਕ ਆਸ਼ੀਸ਼ ਉਕਤ ਇੰਸਪੈਕਟਰ ਨਾਲ ਮਿਲ ਕੇ ਬਾਕੀ ਸਪਾ ਸੈਂਟਰਾਂ ’ਤੇ ਰੇਡ ਕਰਵਾਉਂਦਾ ਸੀ, ਜਿਹੜੇ ਕਿ ਉਸਦੇ ਕੰਪੀਟੀਸ਼ਨ ਵਿਚ ਹੁੰਦੇ ਸਨ। ਪੁਲਸ ਆਸ਼ੀਸ਼ ਦੇ ਕਹਿਣ ’ਤੇ ਕਈ ਸਪਾ ਸੈਂਟਰਾਂ ਵਿਚ ਰੇਡ ਕਰਦੀ ਸੀ। ਦੂਜੇ ਪਾਸੇ ਉਕਤ ‘ਆਰ’ ਨਾਂ ਦੇ ਇੰਸਪੈਕਟਰ ਨੂੰ ਹਰ ਮਹੀਨੇ ਹੋਣ ਵਾਲੀ ਸਾਰੀ ਕਮਾਈ ਪੀ. ਪੀ. ਆਰ. ਸਥਿਤ ਇਕ ਚਿਕਨ ਰੈਸਟੋਰੈਂਟ ਦੇ ਮਾਲਕ ਕੋਲ ਜਾਂਦੀ ਸੀ, ਜਿਹੜਾ ਅੱਗੇ ਉਕਤ ਇੰਸਪੈਕਟਰ ਨੂੰ ਦਿੰਦਾ ਸੀ। ਇਨ੍ਹਾਂ ਵਿਚ ਨਾਜਾਇਜ਼ ਹੁੱਕਾ ਬਾਰ, ਸਾਰੇ ਰੈਸਟੋਰੈਂਟ ਅਤੇ ਸਪਾ ਸੈਂਟਰਾਂ ਦੇ ਮਾਲਕ ਸ਼ਾਮਲ ਸਨ, ਜਿਹੜੇ ਇੰਸਪੈਕਟਰ ਦੇ ਸ਼ੈਲਟਰ ਹੇਠ ਆਪਣਾ ਕਾਰੋਬਾਰ ਕਰ ਰਹੇ ਸਨ। ਇਸ ਰੈਸਟੋਰੈਂਟ ਦੇ ਮਾਲਕ ਨੂੰ ਆਸ਼ੀਸ਼ ਦਾ ਵੀ ਹਿੱਸੇਦਾਰ ਦੱਸਿਆ ਜਾ ਰਿਹਾ ਹੈ ਪਰ ਉਸ ਗੱਲ ਤੋਂ ਇਨਕਾਰ ਕਰ ਰਿਹਾ ਹੈ, ਜਦੋਂ ਕਿ ਆਸ਼ੀਸ਼, ਰੈਸਟੋਰੈਂਟ ਮਾਲਕ ਅਤੇ ‘ਆਰ’ ਨਾਂ ਦੇ ਇੰਸਪੈਕਟਰ ਨੂੰ ਕਈ ਲੋਕਾਂ ਨੇ ਅਕਸਰ ਇਕੱਠੇ ਵੇਖਿਆ। 

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਜਲਦ ਹੀ ਸੋਨੀਆ ਤੇ ਰਾਹੁਲ ਗਾਂਧੀ ਦੇ ਸਾਹਮਣੇ ਉਠਾਉਣਗੇ ਸਿੱਧੂ ਦਾ ਮਾਮਲਾ

ਪੀੜਤਾ ਨੂੰ ਕ੍ਰਾਈਮ ਸੀਨ ’ਤੇ ਲਿਜਾ ਕੇ ਕੀਤੀ ਜਾਂਚ
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਦੀ ਟੀਮ ਵੱਲੋਂ ਪੀੜਤਾ ਨੂੰ ਸਪਾ ਸੈਂਟਰ ਵਿਚ ਲਿਜਾ ਕੇ ਉਸ ਰਾਤ ਹੋਈ ਘਟਨਾ ਦੀ ਪੂਰੀ ਜਾਣਕਾਰੀ ਲਈ ਗਈ ਕਿ ਕਿਸ ਤਰ੍ਹਾਂ ਉਸ ਨੂੰ ਵਰਗਲਾ ਕੇ ਮੁਲਜ਼ਮ ਆਸ਼ੀਸ਼, ਸੋਹਿਤ, ਇੰਦਰ ਅਤੇ ਅਰਸ਼ਦ ਖ਼ਾਨ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਉਸ ਸਮੇਂ ਮੁਲਜ਼ਮ ਜੋਤੀ ਕਿੱਥੇ ਸੀ? ਇਸ ਦੌਰਾਨ ਇਹ ਵੀ ਜਾਂਚ ਕੀਤੀ ਗਈ ਕਿ ਜਦੋਂ ਘਟਨਾ ਹੋਈ, ਉਸ ਸਮੇਂ ਮੌਕੇ ’ਤੇ ਕੋਈ ਹੋਰ ਵੀ ਸੀ ਜਾਂ ਨਹੀਂ। ਜਿਵੇਂ ਘਟਨਾ ਸਮੇਂ ਸਪਾ ਸੈਂਟਰ ਦਾ ਸਟਾਫ਼ ਮੌਕੇ ’ਤੇ ਸੀ ਜਾਂ ਨਹੀਂ। ਘਟਨਾ ਸਮੇਂ ਜਦੋਂ ਪੀੜਤਾ ਨੂੰ ਸਪਾ ਵਿਚ ਲਿਜਾਇਆ ਗਿਆ, ਉਸ ਸਮੇਂ ਇਮਾਰਤ ਵਿਚ ਕੌਣ-ਕੌਣ ਮਿਲਿਆ ਸੀ, ਘਟਨਾ ਸਮੇਂ ਕੀ ਮੁਲਜ਼ਮਾਂ ਨੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਕੀਤਾ ਹੋਇਆ ਸੀ ਜਾਂ ਨਹੀਂ। ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ ਪੁਲਸ ਨੇ ਮੌਕੇ ’ਤੇ ਪੀੜਤਾ ਕੋਲੋਂ ਜਾਂਚ ਕੀਤੀ ਅਤੇ ਇਸ ਸਬੰਧੀ ਉਸ ਦੇ ਬਿਆਨ ਦਰਜ ਕੀਤੇ।

PunjabKesari

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਨੇ ਨੋਟਿਸ ਜਾਰੀ ਕਰਕੇ ਜਨਤਾ ਨੂੰ ਕੀਤੀ ਖ਼ਾਸ ਅਪੀਲ

ਕਲਾਊਡ ਸਪਾ ਸੈਂਟਰ ’ਚ ਕ੍ਰਾਈਮ ਸੀਨ ਦੌਰਾਨ ਇੰਝ ਕੀਤੀ ਪੁਲਸ ਨੇ ਜਾਂਚ
ਦੁਪਹਿਰ 3.00 : ਪੁਲਸ ਦੀਆਂ 2 ਗੱਡੀਆਂ ਕਲਾਊਡ ਸਪਾ ਸੈਂਟਰ ’ਚ ਪਹੁੰਚੀਆਂ
ਦੁਪਹਿਰ 3.05 : ਪੀੜਤਾ ਅਤੇ ਮੁਲਜ਼ਮ ਸੋਹਿਤ ਸ਼ਰਮਾ ਨੂੰ ਨਾਲ ਲੈ ਕੇ ਸਪਾ ਸੈਂਟਰ ’ਚ ਪੁਲਸ ਦੀ ਐਂਟਰੀ
ਦੁਪਹਿਰ 3.10 : ਪੁਲਸ ਨੇ ਪੀੜਤਾ ਦੇ ਨਾਲ ਸਪਾ ਸੈਂਟਰ ਦੇ ਕਮਰੇ ਦਾ ਮੁਆਇਨਾ ਸ਼ੁਰੂ ਕੀਤਾ, ਜਿੱਥੇ ਗੈਂਗਰੇਪ ਹੋਇਆ ਸੀ
ਦੁਪਹਿਰ 3.20 : ਪੀੜਤਾ ਨਾਲ ਕ੍ਰਾਈਮ ਸੀਨ ’ਤੇ ਪੁਲਸ ਨੇ ਘਟਨਾਕ੍ਰਮ ਦੀ ਜਾਣਕਾਰੀ ਰਿਕਾਰਡ ਕਰਨੀ ਕੀਤੀ ਸ਼ੁਰੂ
ਦੁਪਹਿਰ 3.45 : ਪੁਲਸ ਨੇ ਮੁਲਜ਼ਮ ਸੋਹਿਤ ਨੂੰ ਉਸੇ ਕਮਰੇ ਵਿਚ ਲਿਜਾ ਕੇ ਸ਼ੁਰੂ ਕੀਤੀ ਪੁੱਛਗਿੱਛ
ਦੁਪਹਿਰ 4.15 : ਸਪਾ ਸੈਂਟਰ ਦੇ ਸਟਾਫ ਅਤੇ ਮੁਲਜ਼ਮ ਸੋਹਿਤ ਦੇ ਬਿਆਨਾਂ ਦੀ ਕੀਤੀ ਕਰਾਸ ਚੈਕਿੰਗ
ਦੁਪਹਿਰ 4.45 : ਪੀੜਤਾ ਅਤੇ ਮੁਲਜ਼ਮ ਸੋਹਿਤ ਨੂੰ ਆਹਮੋ-ਸਾਹਮਣੇ ਬਿਠਾ ਕੇ ਸਮਝਿਆ ਕ੍ਰਾਈਮ ਸੀਨ
ਦੁਪਹਿਰ 5.30 : ਪੀੜਤਾ ਤੇ ਮੁਲਜ਼ਮ ਸੋਹਿਤ ਸਮੇਤ ਸਪਾ ਸੈਂਟਰ ਤੋਂ ਵਾਪਸ ਚਲੀ ਗਈ ਪੁਲਸ ਦੀ ਟੀਮ

ਇਹ ਵੀ ਪੜ੍ਹੋ: ਸ਼ਰਮਨਾਕ: ਮੁਕੇਰੀਆਂ 'ਚ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਨੂੰਹ-ਪੁੱਤ ਨਾਲ ਕੁੱਟਮਾਰ, ਲਾਸ਼ ਵੀ ਕੱਢੀ ਬਾਹਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News