‘ਦੋਸਤਾਂ ਨਾਲ ਮਨਾਲੀ ਘੁੰਮਣ ਗਈ ਲੜਕੀ ਨਾਲ ਸੁੰਦਰਨਗਰ ’ਚ ਸਮੂਹਿਕ ਜਬਰ-ਜ਼ਨਾਹ’

Monday, Feb 08, 2021 - 04:57 PM (IST)

‘ਦੋਸਤਾਂ ਨਾਲ ਮਨਾਲੀ ਘੁੰਮਣ ਗਈ ਲੜਕੀ ਨਾਲ ਸੁੰਦਰਨਗਰ ’ਚ ਸਮੂਹਿਕ ਜਬਰ-ਜ਼ਨਾਹ’

ਸੁੰਦਰਨਗਰ (ਅੰਸਾਰੀ) : ਸੁੰਦਰਨਗਰ ਵਿਚ ਚੰਡੀਗੜ੍ਹ ਖੇਤਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਮਨੀਮਾਜਰਾ ਥਾਣਾ ਪੁਲਸ ਵੱਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਸੁੰਦਰਨਗਰ ਥਾਣਾ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ, ਜਿਥੇ ਥਾਣੇ ’ਚ ਐਤਵਾਰ ਨੂੰ ਮੁਲਜ਼ਮਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ ਅਤੇ ਹਾਲੇ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੋਏ ਹਨ। ਲੜਕੀ ਦੇ ਦੋਸ਼ ਹਨ ਕਿ ਜਬਰ-ਜ਼ਨਾਹ ਦੌਰਾਨ ਇਕ ਮੁਲਜ਼ਮ ਵੱਲੋਂ ਉਸ ਨਾਲ ਹੈਵਾਨੀਅਤ ਦਾ ਵੀਡੀਓ ਵੀ ਬਣਾਇਆ ਗਿਆ ਹੈ ।

ਇਹ ਵੀ ਪੜ੍ਹੋ : ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ

ਪਾਰਟੀ ’ਚ ਪੀਤੀ ਸ਼ਰਾਬ

ਪੀੜਤ ਲੜਕੀ 3 ਫਰਵਰੀ ਨੂੰ ਆਪਣੇ ਇਕ ਦੋਸਤ ਅਤੇ ਉਸ ਦੇ ਹੋਰ ਦੋਸਤਾਂ ਨਾਲ ਮਨਾਲੀ ਘੁੰਮਣ ਗਈ ਸੀ ਅਤੇ ਜਦੋਂ ਉਹ ਸਭ ਵਾਪਸ ਆ ਰਹੇ ਸਨ ਤਾਂ ਪੀੜਤਾ ਦੇ ਦੋਸਤ ਨੇ ਉਸ ਨੂੰ ਸੁੰਦਰਨਗਰ ਬੱਸ ਸਟੈਂਡ ’ਤੇ ਛੱਡ ਦਿੱਤਾ। ਇਸ ਦੌਰਾਨ ਪੀੜਤਾ ਦੇ ਪਹਿਲਾਂ ਦਾ ਇਕ ਦੋਸਤ ਉੱਥੇ ਆਇਆ ਅਤੇ ਉਸ ਨਾਲ ਗੱਲਬਾਤ ਕਰਨ ਲੱਗਾ। ਇਸ ਤੋਂ ਬਾਅਦ ਉਸ ਦੇ ਹੋਰ ਦੋਸਤ ਵੀ ਉਥੇ ਆ ਗਏ । ਇਕ ਵਿੱਦਿਅਕ ਅਦਾਰੇ ਨਜ਼ਦੀਕ ਇਕ ਕਮਰੇ ਵਿਚ ਪਾਰਟੀ ਰੱਖੀ ਗਈ। ਪੀੜਤਾ ਅਨੁਸਾਰ ਉਸ ਦੇ ਸਾਰੇ ਮਰਦ ਦੋਸਤਾਂ ਨੇ ਉਥੇ ਸ਼ਰਾਬ ਪੀਤੀ ਅਤੇ ਜਦੋਂ ਉਹ ਕਮਰੇ ’ਚੋਂ ਜਾਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀ. ਐੱਸ. ਪੀ. ਸੁੰਦਰਨਗਰ ਗੁਰਬਚਨ ਸਿੰਘ ਨੇ ਕਿਹਾ ਕਿ ਪੁਲਸ ਥਾਣਾ ਸੁੰਦਰਨਗਰ ਵਿਚ ਮੁਲਜ਼ਮਾਂ ਖਿਲਾਫ ਧਾਰਾ 376 ਡੀ ਅਤੇ 506 ਤਹਿਤ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਦੋ ਨੌਜਵਾਨ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Anuradha

Content Editor

Related News