ਪਟਿਆਲਾ ਦੀ ਧੀ WPL 'ਚ ਪਾਵੇਗੀ ਧੱਕ, RCB ਦੀ ਟੀਮ ਵੱਲੋਂ ਖੇਡੇਗੀ ਕਨਿਕਾ
Tuesday, Feb 14, 2023 - 11:02 PM (IST)
ਪਟਿਆਲਾ (ਪਰਮੀਤ) : ਬੀਤੇ ਕੱਲ੍ਹ ਮੁੰਬਈ ’ਚ ਹੋਈ ਵੁਮੈਨ ਕ੍ਰਿਕਟ ਲੀਗ (ਡਬਲਿਊ. ਪੀ. ਐੱਲ.) ਦੀ ਬੋਲੀ ’ਚ ਰੋਇਲ ਚੈਲੰਜਰਜ਼ ਬੰਗਲੌਰ (ਆਰ. ਸੀ. ਬੀ.) ਦੀ ਟੀਮ ਨੇ ਪਟਿਆਲਾ ਦੀ ਹੋਣਹਾਰ ਕ੍ਰਿਕਟਰ ਨੂੰ ਆਪਣੀ ਟੀਮ ਲਈ ਚੁਣਿਆ ਹੈ। ਕਨਿਕਾ ਆਹੂਜਾ ਨਾਂ ਦੀ ਕੁੜੀ ਲਈ ਆਰ. ਸੀ. ਬੀ. ਨੇ 35 ਲੱਖ ਰੁਪਏ ਤੱਕ ਦੀ ਬੋਲੀ ਲਗਾਈ। ਕਨਿਕਾ ਆਹੂਜਾ ਜਿਥੇ ਆਲ ਰਾਉਂਡਰ ਹੈ, ਉਥੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀਹੈ ਅਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ। ਇਥੇ ਝਿੱਲ ਪਿੰਡ ’ਚ ਸਥਿਤ ਕ੍ਰਿਕਟ ਹੱਬ ’ਚ ਕੋਚ ਕਮਲਪ੍ਰੀਤ ਸੰਧੂ ਨੇ ਉਸਨੂੰ ਟਰੇਨਿੰਗ ਦਿੱਤੀ ਹੈ ਜਿਸ ਦੇ ਸਦਕਾ ਉਹ ਪਹਿਲਾਂ ਭਾਰਤੀ ਟੀਮ ਵਾਸਤੇ ਚੁਣੀ ਗਈ ਅਤੇ ਹੁਣ ਆਰ. ਸੀ. ਬੀ. ਨੇ ਉਸਨੂੰ 35 ਲੱਖ ਰੁਪਏ ’ਚ ਆਪਣੀ ਟੀਮ ਲਈ ਚੁਣਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਜੀ-20 ਬੈਠਕ ਤੋਂ ਪਹਿਲਾਂ ਪੁਲਸ ਨੇ ਵਧਾਈ ਚੌਕਸੀ, ਗੁਆਂਢੀ ਰਾਜਾਂ ਦੀਆਂ ਗੱਡੀਆਂ ’ਤੇ ਰੱਖੀ ਜਾ ਰਹੀ ਨਜ਼ਰ
ਵੱਡੀ ਗੱਲ ਇਹ ਹੈ ਕਿ ਪਟਿਆਲਾ ਤੋਂ ਇਸ ਤਰੀਕੇ ਚੁਣੀ ਜਾਣ ਵਾਲੀ ਉਹ ਇਕਲੌਤੀ ਕ੍ਰਿਕਟਰ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਕ੍ਰਿਕਟ ਹੱਬ ਪਟਿਆਲਾ ਸ਼ਹਿਰ ’ਚ ਕ੍ਰਿਕਟ ਦੀ ਸਿੱਖਲਾਈ ਵਾਸਤੇ ਪ੍ਰਸਿੱਧ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ। ਇਥੇ ਸਿੱਖਲਾਈ ਪ੍ਰਾਪਤ ਕਰਨ ਵਾਲੇ ਮੁੰਡੇ ਅਤੇ ਕੁੜੀਆਂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।