ਕੂਲਰ ''ਚੋਂ ਕਰੰਟ ਲੱਗਣ ਕਾਰਨ ਕੁੜੀ ਦੀ ਮੌਤ
Friday, Jul 21, 2017 - 01:20 PM (IST)

ਮੋਗਾ (ਆਜ਼ਾਦ) : ਸਥਾਨਕ ਸਰਦਾਰ ਨਗਰ 'ਚ ਕਰੰਟ ਦੀ ਲਪੇਟ 'ਚ ਆਉਣ ਕਾਰਨ ਇਕ ਕੁੜੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸਰਦਾਰ ਨਗਰ ਵਾਸੀ ਮੋਨਿਕਾ (28) ਨੂੰ ਕੂਲਰ 'ਚੋਂ ਅਚਾਨਕ ਕਰੰਟ ਲੱਗਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਸਾਊਥ ਦੇ ਪੁਲਸ ਕਰਮਚਾਰੀ ਉੱਥੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਫਿਲਹਾਲ ਪੋਸਟ ਮਾਰਟਮ ਤੋਂ ਬਾਅਦ ਕੁੜੀ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ।