ਟਰਾਲੇ ਦੀ ਲਪੇਟ ’ਚ ਆਉਣ ਨਾਲ ਕੁੜੀ ਦੀ ਮੌਤ, ਮਾਂ ਜ਼ਖਮੀ

Tuesday, Aug 20, 2024 - 10:35 AM (IST)

ਟਰਾਲੇ ਦੀ ਲਪੇਟ ’ਚ ਆਉਣ ਨਾਲ ਕੁੜੀ ਦੀ ਮੌਤ, ਮਾਂ ਜ਼ਖਮੀ

ਰਾਮਪੁਰਾ ਫੂਲ (ਤਰਸੇਮ) : ਸਥਾਨਕ ਸ਼ਹਿਰ ਦੇ ਟੀ-ਪੁਆਇੰਟ ’ਤੇ ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਕੁੜੀ ਦੀ ਮੌਤ ਅਤੇ ਮਾਂ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦੇ ਪਿਤਾ ਸੁਖਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਰਾਮਪੁਰਾ ਮੰਡੀ ਨੇ ਪੁਲਸ ਥਾਣਾ ਸਿਟੀ ਰਾਮਪੁਰਾ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਪਤਨੀ ਸੁਖਪ੍ਰੀਤ ਕੌਰ, ਧੀ ਜੈਸਮੀਨ ਕੌਰ ਅਤੇ ਧੀ ਸਹਿਜਪ੍ਰੀਤ ਕੌਰ ਨਾਲ ਟੀ-ਪੁਆਇੰਟ ਰਾਮਪੁਰਾ ਮੰਡੀ ਕੋਲ ਪੈਦਲ ਜਾ ਰਹੀਆਂ ਸਨ ਤਾਂ ਉਸ ਦੌਰਾਨ ਉਹ ਟਰਾਲੇ ਦੀ ਲਪੇਟ ’ਚ ਆ ਗਈਆਂ।

ਟਰਾਲਾ ਸੋਨੂੰ ਪੁੱਤਰ ਕਾਲਾ ਸਿੰਘ ਵਾਸੀ ਬੇਅੰਤ ਨੰਗਰ ਬਠਿੰਡਾ ਚਲਾ ਰਿਹਾ ਸੀ। ਇਸ ਹਾਦਸੇ ’ਚ ਉਸ ਦੀ ਧੀ ਜੈਸਮੀਨ ਕੌਰ (12) ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਪੀੜਤ ਦੇ ਬਿਆਨਾਂ ਤਹਿਤ ਹੀ ਟਰਾਲਾ ਚਾਲਕ ਖ਼ਿਲਾਫ਼ ਪੁਲਸ ਥਾਣਾ ਸਿਟੀ ਰਾਮਪੁਰਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ’ਚ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਥਾਣੇ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਕਰ ਰਹੇ ਹਨ।


author

Babita

Content Editor

Related News