ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਵਿਆਹ ਤੋਂ ਮੁੱਕਰ ਗਿਆ ਮੰਗੇਤਰ, ਅੰਤ ਕੁੜੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ
Sunday, Oct 30, 2022 - 11:34 AM (IST)
ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਆਪਣੇ ਮੰਗੇਤਰ ਵਲੋਂ ਵਿਆਹ ਤੋਂ ਇਨਕਾਰ ਕਰਨ ਕਾਰਨ ਕੁੜੀ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪਿੰਡ ਖਲੀਲ ਵਾਲੀ ਬਸਤੀ ਦੀ ਹੈ। ਪੁਲਸ ਨੇ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਪਰਚਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਰਾਜ ਸਿੰਘ ਦੇ ਮੁਤਾਬਕ ਮ੍ਰਿਤਕਾ ਦੇ ਪਿਤਾ ਨੇ ਬਿਆਨ ਦਿੱਤੇ ਹਨ ਕਿ ਉਸ ਦੀ ਕੁੜੀ ਦੀ ਮੰਗਣੀ ਜੁਲਾਈ ਮਹੀਨੇ ’ਚ ਸੁਖਵਿੰਦਰ ਸਿੰਘ ਸੁੱਖੀ ਵਾਸੀ ਪਿੰਡ ਗਿੱਲ ਦੇ ਨਾਲ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ ਵਾਸੀ ਕੱਢ ਲੈਣ ਰਜਾਈਆਂ-ਕੰਬਲ, ਇਨ੍ਹਾਂ ਦਿਨਾਂ 'ਚ ਪੈਣ ਵਾਲਾ ਹੈ ਮੀਂਹ ਤੇ ਜ਼ੋਰ ਫੜ੍ਹੇਗੀ ਠੰਡ
ਮੰਗਣੀ ਤੋਂ ਬਾਅਦ ਸੁਖਵਿੰਦਰ ਨੇ ਉਸਦੀ ਕੁੜੀ ਨੂੰ ਬੀ. ਸੀ. ਏ. ਕਰਨ ਦੇ ਲਈ ਐੱਸ. ਬੀ. ਐੱਸ. ਯੂਨੀਵਰਸਿਟੀ ’ਚ ਦਾਖ਼ਲਾ ਦੁਆ ਦਿੱਤਾ। ਉਸ ਨੇ ਦੱਸਿਆ ਕਿ ਮੰਗਣੀ ਹੋਣ ਤੋਂ ਬਾਅਦ ਉਨ੍ਹਾਂ ਦੀ ਕੁੜੀ ਅਤੇ ਸੁਖਵਿੰਦਰ ਆਪਸ ਵਿਚ ਮਿਲਦੇ ਰਹੇ ਅਤੇ ਵੱਖ-ਵੱਖ ਜਗ੍ਹਾ ’ਤੇ ਘੁੰਮਦੇ ਰਹੇ। ਕੁਝ ਦਿਨ ਪਹਿਲਾਂ ਸੁੱਖੀ ਨੇ ਉਨ੍ਹਾਂ ਦੀ ਕੁੜੀ ਨੂੰ ਫੋਨ ਕਰ ਕੇ ਦੋਸ਼ ਲਗਾਏ ਕਿ ਉਸਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹਨ। ਇਸ ਲਈ ਉਹ ਉਸ ਨਾਲ ਵਿਆਹ ਨਹੀਂ ਕਰੇਗਾ। ਇਸ ਤੋਂ ਉਨ੍ਹਾਂ ਦੀ ਕੁੜੀ ਪ੍ਰੇਸ਼ਾਨ ਰਹਿਣ ਲੱਗੀ ਅਤੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੇ ਅਤੇ ਸੁਖਵਿੰਦਰ ਸੁੱਖੀ ਦੇ ਵਿਚਾਲੇ ਸਰੀਰਕ ਸਬੰਧ ਬਣ ਚੁੱਕੇ ਹਨ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਮਰਨ ਵਾਲੇ ਦੇ ਪਰਿਵਾਰ ਨੂੰ ਆਸਾਨੀ ਨਾਲ ਮਿਲੇਗਾ ਮੁਆਵਜ਼ਾ, ਜਾਣੋ ਕਿੱਥੇ ਹੁੰਦੈ ਅਪਲਾਈ
ਬੀਤੇ ਦਿਨੀਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਸੁੱਖੀ ਦੇ ਘਰ ਵਿਆਹ ਦੀ ਗੱਲ ਕਰਨ ਲਈ ਗਿਆ ਤਾਂ ਉਥੇ ਸੁਖਵਿੰਦਰ ਅਤੇ ਉਸਦੇ ਭਰਾ ਨੇ ਉਨ੍ਹਾਂ ਦੀ ਕੁੜੀ ’ਤੇ ਚਰਿੱਤਰਹੀਣ ਹੋਣ ਦੇ ਦੋਸ਼ ਲਗਾ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਵੀ ਬੇਇਜ਼ਤ ਕੀਤਾ। ਇਸ ਦਾ ਪਤਾ ਲੱਗਣ ’ਤੇ ਉਨ੍ਹਾਂ ਦੀ ਕੁੜੀ ਨੇ ਰਾਤ ਸਮੇਂ ਗੰਗਾ ਨਹਿਰ ਵਿਚ ਛਾਲ ਮਾਰ ਦਿੱਤੀ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਗੰਗਾਨਗਰ ਦੇ ਨਜ਼ਦੀਕ ਚੂਣਾਗੜ੍ਹ ਤੋਂ ਮਿਲ ਗਈ ਹੈ, ਜਿਸ ਤੋਂ ਬਾਅਦ ਸੁਖਵਿੰਦਰ ਉਰਫ ਸੁੱਖੀ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।