16 ਸਾਲਾ ਕੁੜੀ ਨੇ ਪੱਖੇ ਨਾਲ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ

Saturday, May 29, 2021 - 01:45 PM (IST)

16 ਸਾਲਾ ਕੁੜੀ ਨੇ ਪੱਖੇ ਨਾਲ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਿਸ਼ੀ) : 16 ਸਾਲ ਦੀ ਕੁੜੀ ਨੇ ਸ਼ੁੱਕਰਵਾਰ ਨੂੰ ਪੱਖੇ ਨਾਲ ਚੁੰਨੀ ਦੇ ਸਹਾਰੇ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰ. 7 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀ ਹੈ। ਜਾਂਚ ਅਧਿਕਾਰੀ ਪਵਿੱਤਰ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਰੀਮਾ ਵੱਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਵੱਡੀ ਭੈਣ ਰੀਨਾ ਨੇ ਦੱਸਿਆ ਕਿ ਰੀਮਾ ਲਗਭਗ 6 ਮਹੀਨੇ ਪਹਿਲਾਂ ਬਿਹਾਰ ਤੋਂ ਉਸ ਦੇ ਕੋਲ ਰਹਿਣ ਆਈ ਸੀ।

ਰੀਨਾ ਨੇ ਦੱਸਿਆ ਕਿ ਸੈਕਟਰ-32 ਸਥਿਤ ਇਕ ਘਰ ਵਿਚ ਆਪਣੇ ਪਤੀ ਦਿਨੇਸ਼ ਕੁਮਾਰ ਦੇ ਨਾਲ ਕੰਮ ਕਰਦੀ ਹੈ। ਭੈਣ ਨੂੰ ਵੀ ਉਨ੍ਹਾਂ ਦੇ 5 ਮਹੀਨੇ ਦੇ ਬੱਚੇ ਦੇ ਕੇਅਰ ਟੇਕਰ ਵਜੋਂ ਰੱਖਿਆ ਸੀ ਅਤੇ ਉੱਪਰ ਬਣੇ ਕਮਰੇ ’ਚ ਰਹਿੰਦੀ ਸੀ। ਸ਼ੁੱਕਰਵਾਰ ਸਵੇਰੇ ਕੰਮ ਖ਼ਤਮ ਕਰ ਕੇ ਉੱਪਰ ਬਣੇ ਕਮਰੇ ਵਿਚ ਚਲੀ ਗਈ ਪਰ ਕਾਫੀ ਸਮੇਂ ਤੱਕ ਵਾਪਸ ਨਾ ਆਉਣ ’ਤੇ ਪਤੀ ਦਿਨੇਸ਼ ਨੇ ਜਾ ਕੇ ਦੇਖਿਆ ਤਾਂ ਕਮਰਾ ਅੰਦਰੋਂ ਬੰਦ ਸੀ। ਖਿੜਕੀ ਤੋਂ ਦੇਖਣ ’ਤੇ ਪਤਾ ਲੱਗਾ ਕਿ ਰੀਮਾ ਨੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਸ ਮੁਤਾਬਕ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News