ਵਕੀਲ ਬੀਬੀ ਦੇ ਘਰ ਕੰਮ ਕਰਦੀ ਸੀ ਕੁੜੀ, ਅੱਧੀ ਰਾਤੀਂ ਦਿੱਤਾ ਖ਼ੌਫਨਾਕ ਵਾਰਦਾਤ ਨੂੰ ਅੰਜਾਮ
Monday, Sep 07, 2020 - 10:38 AM (IST)
ਖਰੜ (ਅਮਰਦੀਪ, ਸ਼ਸ਼ੀ, ਰਣਬੀਰ) : ਸੰਨੀ ਐਨਕਲੇਵ ਜਲਵਾਊ ਟਾਵਰ ਦੀ 12ਵੀਂ ਮੰਜ਼ਿਲ ਤੋਂ 26 ਸਾਲਾ ਪਰਵਾਸੀ ਕੁੜੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਚਾਂਦਨੀ (26) ਪੁੱਤਰੀ ਸ਼੍ਰੀਰਾਮ ਵਾਸੀ ਸਰਦਾਰਪੁਰਵਾ ਦੇਹਰਸ ਗੌਂਡਾ ਯੂ. ਪੀ. ਹਾਲ ਵਾਸੀ ਫਲੈਟ ਨੰਬਰ-1201 ਬਲਾਕ-1 ਜਲਵਾਊ ਟਾਵਰ ਵਿਖੇ ਰਹਿੰਦੀ ਸੀ, ਜੋ ਕਿ ਉੱਥੇ ਇਕ ਵਕੀਲ ਬੀਬੀ ਦੇ ਘਰ ਕੰਮ ਕਰਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 'ਕੋਰੋਨਾ ਪੀੜਤ 'ਵਿਧਾਇਕ ਨੇ ਕੈਪਟਨ ਨੂੰ ਨਵੀਂ ਮੁਸ਼ਕਲ 'ਚ ਪਾਇਆ, ਜਾਣੋ ਪੂਰਾ ਮਾਮਲਾ
ਰਾਤੀ ਸਾਢੇ ਤਿੰਨ ਵਜੇ ਉਸ ਨੇ 12ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਣ ’ਤੇ 4 ਵਜੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ
ਮ੍ਰਿਤਕ ਕੋਲੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਸ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਪਤਾ ਲੱਗਾ ਹੈ ਕਿ ਕੁੜੀ ਨੂੰ ਰਾਤੀਂ ਕੋਈ ਫੋਨ ਆਇਆ ਸੀ, ਜਿਸ ਮਗਰੋਂ ਉਸ ਨੇ ਖ਼ੁਦਕੁਸ਼ੀ ਕੀਤੀ ਲੱਗਦੀ ਹੈ।
ਫਿਲਹਾਲ ਮ੍ਰਿਤਕਾ ਦੇ ਵਾਰਸਾਂ ਦੇ ਯੂ. ਪੀ. ਤੋਂ ਆਉਣ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।