ਖਰੜ ''ਚ 10 ਸਾਲਾ ਬੱਚੀ ਲਾਪਤਾ, ਪੁਲਸ ਵੱਲੋਂ ਭਾਲ ਸ਼ੁਰੂ
Saturday, Apr 15, 2023 - 02:47 PM (IST)

ਖਰੜ (ਰਣਬੀਰ) : ਥਾਣਾ ਸਿਟੀ ਪੁਲਸ ਨੇ ਇਕ ਛੋਟੀ ਬੱਚੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੈ। ਤਫਤੀਸ਼ੀ ਅਫ਼ਸਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਧੂਬਨੀ ਬਿਹਾਰ ਨਾਲ ਸਬੰਧਿਤ ਪਰਵਾਸੀ ਪਰਿਵਾਰ ਸੰਤੇਮਾਜਰਾ ਕਾਲੋਨੀ ਵਿਖੇ ਰਹਿ ਰਿਹਾ ਹੈ। ਪਰਿਵਾਰ ਦੇ ਮੁਖੀ ਦੇਵਾਨ ਮੰਡਲ ਨੇ ਦੱਸਿਆ ਕਿ ਉਸ ਦੀਆਂ 4 ਧੀਆਂ ਅਤੇ ਇਕ ਪੁੱਤਰ ਹੈ। ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਸਭ ਤੋਂ ਛੋਟੀ ਧੀ ਅੰਸ਼ੂ (10) ਹੋਰਨਾਂ ਬੱਚਿਆਂ ਨਾਲ ਬੀਤੇ ਦਿਨੀਂ ਕੰਜਕਾਂ ਖਾਣ ਲਈ ਗਈ ਸੀ।
ਕੁੱਝ ਚਿਰ ਪਿੱਛੋਂ ਬਾਕੀ ਬੱਚੇ ਤਾਂ ਵਾਪਸ ਘਰਾਂ ਨੂੰ ਆ ਗਏ ਪਰ ਉਸ ਦੀ ਧੀ ਨਹੀਂ ਪਰਤੀ। ਉਸ ਨੇ ਦੱਸਿਆ ਕਿ ਉਸ ਦੀ ਧੀ ਪਹਿਲਾਂ ਵੀ ਕਈ ਵਾਰ ਘਰੋਂ ਚਲੀ ਗਈ, ਜੋ ਬਾਅਦ ’ਚ ਮਿਲ ਜਾਂਦੀ ਸੀ ਪਰ ਇਸ ਵਾਰ ਅਜੇ ਤੱਕ ਉਸ ਦਾ ਕਿਧਰੇ ਕੁੱਝ ਪਤਾ ਨਹੀਂ ਲੱਗ ਰਿਹਾ, ਜ਼ਰੂਰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਾਜਾਇਜ਼ ਤੌਰ ’ਤੇ ਲੁਕਾ ਕੇ ਰੱਖਿਆ ਹੋਇਆ ਹੈ। ਬੱਚੀ ਦੇ ਇਸ ਤਰ੍ਹਾਂ ਭੇਤਭਰੀ ਹਾਲਤ ’ਚ ਲਾਪਤਾ ਹੋਣ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।