ਚੰਡੀਗੜ੍ਹ ''ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ ''ਚ ਦਾਖ਼ਲ ਹੋ ਬੀਬੀ ਨੇ ਕੁੜੀ ਦਾ ਸ਼ਰੇਆਮ ਚਾੜ੍ਹਿਆ ਕੁਟਾਪਾ

Saturday, Oct 31, 2020 - 07:55 PM (IST)

ਚੰਡੀਗੜ੍ਹ ''ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ ''ਚ ਦਾਖ਼ਲ ਹੋ ਬੀਬੀ ਨੇ ਕੁੜੀ ਦਾ ਸ਼ਰੇਆਮ ਚਾੜ੍ਹਿਆ ਕੁਟਾਪਾ

ਚੰਡੀਗੜ੍ਹ (ਕੁਲਦੀਪ)— ਖ਼ੂਬਸੂਰਤ ਸ਼ਹਿਰ ਚੰਡੀਗੜ੍ਹ 'ਚ ਆਏ ਦਿਨ ਹੱਥੋਪਾਈਂ, ਕੁੱਟਮਾਰ, ਹੱਤਿਆ ਅਤੇ ਗੋਲੀ ਚੱਲਣ ਵਰਗੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸੈਕਟਰ-46 ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਬੀਬੀ ਦੁਕਾਨਦਾਰ ਨੇ ਆਪਣੇ ਹੀ ਗੁਆਂਢੀ ਦੁਕਾਨਦਾਰ ਦੀ ਕੁੜੀ ਨੂੰ ਸ਼ਰੇਆਮ ਗਾਲ੍ਹਾਂ ਕੱਢਣ ਲੱਗ ਗਈ। ਇੰਨਾ ਹੀ ਨਹੀਂ ਗੁਆਂਢੀ ਬੀਬੀ ਉਨ੍ਹਾਂ ਦੀ ਦੁਕਾਨ 'ਚ ਦਾਖ਼ਲ ਹੋਈ ਅਤੇ ਉਥੋਂ ਬੈਠੀ ਕੁੜੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਬਚਾਅ ਵੀ ਕੀਤਾ ਅਤੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।

PunjabKesari
ਮੌਕੇ 'ਤੇ ਪਹੁੰਚੀ ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਕੁੱਟਮਾਰ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਕੈਦ ਹੋ ਗਿਆ। ਲੜਕੀ ਨੇ ਇਸ ਦੀ ਸ਼ਿਕਾਇਤ ਅਤੇ ਸੀ. ਸੀ. ਟੀ. ਵੀ. ਫੁਟੇਜ ਥਾਣਾ ਪੁਲਸ ਨੂੰ ਵੀ ਦਿੱਤੀ ਗਈ।

PunjabKesari
ਜਾਣਕਾਰੀ ਮੁਤਾਬਕ ਮੋਹਾਲੀ ਫੇਜ਼-9 ਦੀ ਵਾਸੀ ਗੁਰਮੀਤ ਕੌਰ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਉਸ ਦੀ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਜਦਕਿ ਉਨ੍ਹਾਂ 'ਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਗੁਆਂਢੀ ਬੀਬੀ ਕੋਮਲ ਵੱਲੋਂ ਕੀਤੀ ਗਈ ਕੁੱਟਮਾਰ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਹੈ ਪਰ ਪਤਾ ਨਹੀਂ ਕਿਉਂ ਪੁਲਸ ਉਸ ਦੇ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਹੈ। ਗੁਰਮੀਤ ਨੇ ਦੱਸਿਆ ਕਿ ਕੋਮਲ ਅਤੇ ਉਸ ਦਾ ਭਰਾ ਦੋਵੇਂ ਉਸ ਨੂੰ ਟਾਰਚਰ ਕਰਦੇ ਹਨ ਅਤੇ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਉਸ ਦੇ ਵੱਲੋਂ ਦੋਹਾਂ ਨੂੰ ਪਿਆਰ ਨਾਲ ਵੀ ਸਮਝਾਇਆ ਗਿਆ ਪਰ ਉਹ ਨਹੀਂ ਸਮਝੇ।

PunjabKesari
ਹੈਰਾਨੀ ਦੀ ਗੱਲ ਇਹ ਹੈ ਕਿ 'ਵੀ ਕੇਅਰ ਫਾਰ ਯੂ' ਕਹਾਉਣ ਵਾਲੀ ਪੁਲਸ ਬੀਬੀਆਂ ਦੀ ਸੁਰੱਖਿਆ ਲਈ ਕਿੰਨੀ ਅਤੇ ਕਿਵੇਂ ਕਾਰਵਾਈ ਕਰ ਰਹੀ ਹੈ। ਇਹ ਤੁਹਾਡੇ ਸਾਹਮਣੇ ਹੀ ਹੈ। ਲੋੜ ਹੈ ਪੁਲਸ ਨੂੰ ਸਾਵਧਾਨ ਹੋਣ ਅਤੇ ਤੁਰੰਤ ਕਾਰਵਾਈ ਕਰਨ ਦੀ। ਉਥੇ ਹੀ ਇਸ ਮਾਮਲੇ 'ਚ ਕੁੜੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।


author

shivani attri

Content Editor

Related News