ਉਦਯੋਗਪਤੀ ਦੇ ਬੇਟੇ ਨੇ ਏ. ਪੀ. ਜੇ. ਕਾਲਜ ਦੀ ਵਿਦਿਆਰਥਣ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜ
Sunday, Nov 19, 2017 - 06:52 PM (IST)

ਜਲੰਧਰ(ਸੁਧੀਰ)— ਇਥੋਂ ਦੇ ਬਸਤੀ ਨੌ 'ਚ ਪੈਂਦੀ ਰਬੜ ਦੀ ਫੈਕਟਰੀ ਦੇ ਮਾਲਕ ਦੇ ਬੇਟੇ ਵੱਲੋਂ ਏ. ਪੀ. ਜੇ. ਕਾਲਜ ਦੀ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਉਦਯੋਗਪਤੀ ਦਾ ਬੇਟਾ ਏ. ਪੀ. ਜੇ. ਕਾਲਜ ਦਾ ਵਿਦਿਆਥੀ ਹੈ। ਬੀਤੇ ਦਿਨੀਂ ਉਸ ਨੇ ਆਪਣੇ ਨਾਲ ਪੜ੍ਹਨ ਵਾਲੀ ਵਿਦਿਆਰਥਣ ਨੂੰ ਕਿਸੇ ਹੋਰ ਲੜਕੇ ਦੇ ਨਾਲ ਗੱਲਬਾਤ ਕਰਦੇ ਹੋਏ ਦੇਖ ਲਿਆ ਸੀ, ਜੋਕਿ ਉਸ ਨੂੰ ਚੰਗਾ ਨਾ ਲੱਗਿਆ ਅਤੇ ਇਸੇ ਕਰਕੇ ਉਹ ਲੜਕੀ ਨਾਲ ਰੰਜਿਸ਼ ਰੱਖਣ ਲੱਗਾ ਸੀ। ਇਸੇ ਕਾਰਨ ਉਸ ਨੇ ਲੜਕੀ ਨਾਲ ਕੁੱਟਮਾਰ ਕਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਚੱਲ ਰਿਹਾ ਹੈ। ਲੜਕੀ ਦੇ ਪਰਿਵਾਰਾਕ ਮੈਂਬਰਾਂ ਨੂੰ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ। ਪੁਲਸ ਨੇ ਲੜਕੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।