ਜਨਮਦਿਨ ਵਾਲੇ ਦਿਨ ਗੂੰਜੀਆਂ ਮੌਤ ਦੀਆਂ ਚੀਕਾਂ, ਦਰਦਨਾਕ ਹਾਦਸੇ ਦੌਰਾਨ ਕੁੜੀ ਦੀ ਮੌਤ
Monday, Sep 21, 2020 - 01:48 PM (IST)
ਚੰਡੀਗੜ੍ਹ (ਚੰਦਨ) : ਸ਼ਨੀਵਾਰ ਰਾਤ ਨੂੰ ਪਰਿਵਾਰ ਨਾਲ ਜਨਮਦਿਨ ਮਨਾ ਕੇ ਦੋਸਤ ਨਾਲ ਮੋਟਕਸਾਈਕਲ ’ਤੇ ਘੁੰਮਣ ਨਿਕਲੀ ਕੁੜੀ ਨੂੰ ਹੋਣੀ ਨੇ ਅਜਿਹਾ ਘੇਰਾ ਪਾਇਆ ਕਿ ਰਸਤੇ 'ਚ ਦਰਦਨਾਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੁੱਝ ਦੇਰ ਪਹਿਲਾਂ ਮ੍ਰਿਤਕ ਕੁੜੀ ਆਪਣੇ ਪਰਿਵਾਰ ਨਾਲ ਘਰ 'ਚ ਜਨਮਦਿਨ ਮਨਾ ਕੇ ਦੋਸਤ ਨਾਲ ਨਿਕਲੀ ਸੀ। ਚੰਡੀਮੰਦਰ ਥਾਣਾ ਪੁਲਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਚ ਤੜਕਸਾਰ ਵਾਪਰੀ ਮੰਦਭਾਗੀ ਘਟਨਾ, CCTV ਫੁਟੇਜ ਦੇਖ ਭੜਕ ਉੱਠੀਆਂ ਸੰਗਤਾਂ
ਡੇਰਾਬੱਸੀ ਵਾਸੀ ਉਰਮਿਲਾ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦੀ ਹੈ। ਪਹਿਲਾਂ ਉਹ ਪਰਿਵਾਰ ਸਮੇਤ ਮਨੀਮਾਜਰਾ 'ਚ ਕਿਰਾਏ ’ਤੇ ਰਹਿੰਦੇ ਸਨ। ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਦੀ ਬੇਟੀ ਅਨੂੰ ਸੈਕਟਰ-15 ਪੰਚਕੂਲਾ ਸਥਿਤ ਸੈਲੂਨ 'ਚ ਨੌਕਰੀ ਕਰਦੀ ਸੀ। ਸ਼ਨੀਵਾਰ ਨੂੰ ਅਨੁ ਦਾ ਜਨਮਦਿਨ ਸੀ। ਸਾਰਿਆਂ ਨੇ ਮਿਲ ਕੇ ਰਾਤ ਨੂੰ ਕਰੀਬ 8 ਵਜੇ ਜਨਮਦਿਨ ਆਪਣੇ ਘਰ 'ਚ ਹੀ ਮਨਾਇਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲਣ ਦਾ ਮਾਮਲਾ, ਪੋਸਟਮਾਰਟਮ 'ਚ ਹੋਇਆ ਵੱਡਾ ਖ਼ੁਲਾਸਾ
ਫੋਨ ਕਰ ਕੇ ਦੋਸਤ ਨੇ ਦੱਸਿਆ, ਹਾਦਸਾ ਹੋ ਗਿਆ
ਜਨਮਦਿਨ ’ਤੇ ਅਨੂੰ ਦਾ ਦੋਸਤ ਮੌਲੀਜਾਗਰਾਂ ਵਾਸੀ ਉਸਮਾਨ ਵੀ ਆਇਆ ਹੋਇਆ ਸੀ। ਜਨਮਦਿਨ ਮਨਾਉਣ ਤੋਂ ਬਾਅਦ ਅਨੂੰ ਉਸਮਾਨ ਦੇ ਨਾਲ ਉਸ ਦੇ ਮੋਟਰਸਾਈਕਲ ’ਤੇ ਬੈਠ ਕੇ ਘਰੋਂ ਕਰੀਬ 9.30 ਵਜੇ ਚਲੀ ਗਈ ਸੀ। ਰਾਤ ਕਰੀਬ ਸਵਾ ਦਸ ਵਜੇ ਅਨੂੰ ਦੇ ਦੋਸਤ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਅਨੂੰ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਉਹ ਸੈਕਟਰ-6 ਸਥਿਤ ਸਿਵਲ ਹਸਪਤਾਲ 'ਚ ਦਾਖ਼ਲ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : CTU ਦੀਆਂ ਬੱਸਾਂ 'ਚ ਟਿਕਟ ਲਈ ਕੈਸ਼ ਦੀ ਲੋੜ ਨਹੀਂ, ਇੰਝ ਪੇਮੈਂਟ ਕਰ ਸਕਣਗੇ ਮੁਸਾਫ਼ਰ
ਜਦੋਂ ਉਹ ਹਸਪਤਾਲ ਪੁੱਜੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਮਾਨ ਮੋਟਰਸਾਈਕਲ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਸੈਕਟਰ-26 ਸਥਿਤ ਆਈ. ਟੀ. ਬੀ. ਪੀ.ਦੇ ਸਾਹਮਣੇ ਬਣੇ ਸਪੀਡ ਬ੍ਰੇਕਰ ’ਤੇ ਉਛਲਣ ਕਾਰਨ ਪਿੱਛੇ ਬੈਠੀ ਅਨੂੰ ਇਕਦਮ ਸੜਕ ’ਤੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।