ਸ਼ੱਕੀ ਹਾਲਾਤ ''ਚ ਲੜਕੀ ਘਰ ਤੋਂ ਲਾਪਤਾ
Friday, Aug 04, 2017 - 02:49 PM (IST)
ਰੂਪਨਗਰ (ਵਿਜੇ) : ਘਰ ਤੋਂ ਨਾਬਾਲਿਗ ਲੜਕੀ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋ ਜਾਣ ਦੇ ਮਾਮਲੇ 'ਚ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਸ਼ਕਾਇਤ ਕਰਤਾ ਕੁਲਵੰਤ ਕੌਰ ਪਤਨੀ ਬਲਜੀਤ ਸਿੰਘ ਨਿਵਾਸੀ ਪਿੰਡ ਭੱਟੀਵਾਲ ਜ਼ਿਲਾ ਗੁਰਦਾਸਪੁਰ ਮੌਜੂਦਾ ਨਿਵਾਸੀ ਪਿੰਡ ਰਤਨਪੁਰਾ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮਕਾਜ ਕਰਦੀ ਹੈ ਅਤੇ ਘਰ 'ਚ ਆਪਣੀ 17 ਸਾਲਾ ਲੜਕੀ ਨੂੰ ਛੱਡ ਕੇ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਕੰਮ 'ਤੇ ਚਲੀ ਗਈ ਅਤੇ ਦੁਪਹਿਰ ਕਰੀਬ 3. 30 ਵਜੇ ਘਰ ਪਹੁੰਚ ਕੇ ਉਸਨੇ ਦੇਖਿਆ ਤਾਂ ਉਸਦੀ ਲੜਕੀ ਘਰ 'ਚ ਮਜੂਦ ਨਹੀ ਸੀ।
ਉਸ ਨੇ ਸ਼ੱਕ ਜ਼ਾਹਰ ਕੀਤੀ ਕਿ ਉਸਦੀ ਲੜਕੀ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
