ਲੜਕੀ ਨੂੰ ਅਗਵਾ ਕਰਵਾ ਕੇ 2 ਦਿਨ ਬੰਧਕ ਬਣਾਇਆ, ਔਰਤ ਗ੍ਰਿਫ਼ਤਾਰ

08/06/2019 3:25:02 PM

ਚੰਡੀਗੜ੍ਹ (ਸੰਦੀਪ) : 22 ਸਾਲਾ ਲੜਕੀ ਨੂੰ ਜੋ ਇਕ ਦਿਨ ਤੋਂ ਲਾਪਤਾ ਸੀ, ਉਹ ਪੁਲਸ ਨੂੰ ਸ਼ੱਕੀ ਹਾਲਤ 'ਚ ਐਤਵਾਰ ਸ਼ਾਮ ਨੂੰ ਸੈਕਟਰ-32 ਤੋਂ ਬਰਾਮਦ ਹੋਈ। ਪੁਲਸ ਨੇ ਲੜਕੀ ਨੂੰ ਇਲਾਜ ਲਈ ਸੈਕਟਰ-32 ਹਸਪਤਾਲ 'ਚ ਭਰਤੀ ਕਰਵਾਇਆ ਹੈ। ਪੁਲਸ ਨੇ ਕੇਸ ਦੀ ਜਾਂਚ ਅਧੀਨ ਹੁਣ ਤੱਕ ਇਸ ਮਾਮਲੇ 'ਚ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਚਾਰ ਦਿਨਾ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਪਰਿਵਾਰ ਨੇ ਔਰਤ 'ਤੇ ਦੋਸ਼ ਲਗਾਏ ਹਨ ਕਿ 2 ਅਗਸਤ ਦੀ ਸ਼ਾਮ ਨੂੰ ਉਸ ਨੇ ਲੜਕੀ ਨੂੰ ਵਰਗਲਾ ਕੇ ਟ੍ਰਿਬਿਊਨ ਚੌਕ 'ਤੇ ਬੁਲਾਇਆ ਸੀ, ਜਿਥੋਂ ਉਸ ਨੂੰ ਇਕ ਆਟੋ 'ਚ ਸਵਾਰ 3 ਲੋਕ ਨਸ਼ੀਲਾ ਪਦਾਰਥ ਸੁੰਘਾ ਕੇ ਆਪਣੇ ਨਾਲ ਕਿਡਨੈਪ ਕਰ ਕੇ ਲੈ ਗਏ ਸਨ। ਦੋਸ਼ ਅਨੁਸਾਰ ਮੁਲਜ਼ਮ ਔਰਤ ਨੇ ਹੋਰਾਂ ਨਾਲ ਮਿਲ ਕੇ ਲੜਕੀ ਨੂੰ ਇਕ ਕਮਰੇ 'ਚ 2 ਦਿਨ ਤਕ ਬੰਧਕ ਬਣਾ ਕੇ ਰੱਖਿਆ। ਇਸ ਦੌਰਾਨ ਲੜਕੀ ਨਾਲ ਆਪਣੇ ਸਾਥੀਆਂ ਤੋਂ ਜਬਰ-ਜ਼ਨਾਹ ਵੀ ਕਰਵਾਇਆ। ਲੜਕੀ ਦੇ ਪਰਿਵਾਰ ਨੇ 2 ਅਗਸਤ ਦੀ ਰਾਤ ਨੂੰ ਸ਼ਿਕਾਇਤ ਇੰਡਸਟ੍ਰੀਅਲ ਥਾਣਾ ਪੁਲਸ ਨੂੰ ਦਿੱਤੀ ਸੀ। ਉਥੇ ਹੀ 3 ਅਗਸਤ ਦੀ ਸ਼ਾਮ ਨੂੰ ਲੜਕੀ ਦੇ ਸ਼ੱਕੀ ਹਾਲਤ 'ਚ ਸੈਕਟਰ-32 ਤੋਂ ਬਰਾਮਦ ਹੋਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਈਸਟ ਡੀ. ਐੱਸ. ਪੀ. ਦਿਲਸ਼ੇਰ ਸਿੰਘ ਚੰਦੇਲ, ਥਾਣਾ ਇੰਚਾਰਜ ਜਸਬੀਰ ਸਿੰਘ ਸਮੇਤ ਹੋਰ ਪੁਲਸ ਕਰਮੀ ਪਹੁੰਚੇ।

ਸਹੇਲੀ ਨਾਲ ਜਾਂਦੀ ਸੀ ਸਿਲਾਈ ਸਿੱਖਣ
ਪਰਿਵਾਰ ਨੇ ਦੱਸਿਆ ਕਿ ਲੜਕੀ ਆਪਣੀ ਇਕ ਸਹੇਲੀ ਨਾਲ ਸਿਲਾਈ ਸਿੱਖਣ ਜਾਂਦੀ ਸੀ। 2 ਅਗਸਤ ਦੀ ਸ਼ਾਮ ਨੂੰ ਉਹ ਗੁਰਦੁਆਰੇ ਮੱਥਾ ਟੇਕਣ ਦੀ ਗੱਲ ਕਹਿੰਦਿਆਂ ਘਰੋਂ ਨਿਕਲੀ ਸੀ ਅਤੇ ਇਸ ਤੋਂ ਬਾਅਦ ਉਹ ਰਾਤ ਤੱਕ ਵਾਪਸ ਨਹੀਂ ਆਈ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਲੜਕੀ ਦੇ ਲਾਪਤਾ ਹੋਣ ਵਾਲੇ ਦਿਨ ਹੀ ਉਨ੍ਹਾਂ ਦੇ ਮੋਬਾਇਲ 'ਤੇ ਇਕ ਔਰਤ ਦੀ ਕਾਲ ਆਈ ਸੀ, ਜਿਸ ਨੇ ਕਿਹਾ ਸੀ ਕਿ ਜੇਕਰ ਉਸ ਨੇ ਆਪਣੇ ਬੱਚਿਆਂ ਨਾਲ ਨਾ ਮਿਲਵਾਇਆ ਤਾਂ ਉਸ ਨੂੰ ਮਹਿੰਗਾ ਪੈ ਜਾਵੇਗਾ ਪਰ ਉਨ੍ਹਾਂ ਨੂੰ ਲੱਗਾ ਕਿ ਕਿਸੇ ਨੇ ਗਲਤੀ ਨਾਲ ਇਹ ਕਾਲ ਕੀਤੀ ਹੋਵੇਗੀ। ਇਸ ਵਜ੍ਹਾ ਨਾਲ ਉਨ੍ਹਾਂ ਨੇ ਇਸ ਕਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।

ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਨੇ ਜਦੋਂ ਉਸ ਮੋਬਾਇਲ ਨੰਬਰ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਨੰਬਰ ਰਾਮਦਰਬਾਰ ਦੇ ਇਕ ਨੌਜਵਾਨ ਦਾ ਹੈ, ਜਿਸ ਨੇ ਦੱਸਿਆ ਕਿ ਉਸ ਨੂੰ ਇਕ ਲੜਕੀ ਤੇ ਔਰਤ ਮਿਲੇ ਸਨ, ਜਿਨ੍ਹਾਂ ਨੇ ਕਾਲ ਕਰਨ ਲਈ ਉਸਦਾ ਮੋਬਾਇਲ ਮੰਗਿਆ ਸੀ। ਉਸ ਨੌਜਵਾਨ ਨੇ ਪੁਲਸ ਨੂੰ ਦੱਸਿਆ ਸੀ ਕਿ ਜਿਸ ਔਰਤ ਨੇ ਉਸ ਤੋਂ ਮੋਬਾਇਲ ਮੰਗਿਆ ਸੀ, ਉਸ ਦੇ ਹੱਥ 'ਤੇ ਇਕ ਟੈਟੂ ਬਣਿਆ ਸੀ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਜਿਸ ਲੜਕੀ ਨਾਲ ਉਨ੍ਹਾਂ ਦੀ ਬੇਟੀ ਸਿਲਾਈ ਸਿੱਖਣ ਜਾਂਦੀ ਹੈ, ਉਸਦੀ ਮਾਂ ਦੇ ਹੱਥ 'ਤੇ ਵੀ ਅਜਿਹਾ ਹੀ ਟੈਟੂ ਬਣਿਆ ਹੋਇਆ ਹੈ। ਇਸ ਤੋਂ ਬਾਅਦ ਹੀ ਪੁਲਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।


Anuradha

Content Editor

Related News