ਫੇਸਬੁੱਕ ''ਤੇ ਦੋਸਤੀ ਕਰਨ ਤੋਂ ਬਾਅਦ ਨਾਬਾਲਗਾ ਨਾਲ ਗੈਂਗ ਰੇਪ ਦਾ 1 ਦੋਸ਼ੀ ਕਾਬੂ

02/13/2018 6:23:33 PM

ਲੁਧਿਆਣਾ (ਅਨਿਲ) : 9 ਫਰਵਰੀ ਨੂੰ ਇਕ 16 ਸਾਲ ਦੀ ਲੜਕੀ ਦੀ ਸ਼ਿਕਾਇਤ 'ਤੇ 4 ਦੋਸ਼ੀਆਂ ਖਿਲਾਫ ਗੈਂਗ ਰੇਪ ਦਾ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਵਿਚ ਜੁਟੀ ਮੇਹਰਬਾਨ ਡਵੀਜ਼ਨ ਦੀ ਪੁਲਸ ਨੇ 1 ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਥਾਣਾ ਮੁਖੀ ਜਰਨੈਲ ਸਿੰਘ ਮੁਤਾਬਕ ਪੁਲਸ ਨੇ ਜਾਂਚ ਸ਼ੁਰੂ ਕਰਦੇ ਹੋਏ ਪੀੜਤ ਲੜਕੀ ਦਾ ਮੋਬਾਇਲ ਫੋਨ ਚੈੱਕ ਕੀਤਾ, ਜਿਸ ਵਿਚ ਉਸ ਦਾ ਫੇਸਬੁੱਕ ਫ੍ਰੈਂਡ ਜਗਪ੍ਰੀਤ ਜੱਗੂ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਪੀੜਤਾ ਦੀ ਫੇਸਬੁੱਕ 'ਤੇ ਜੱਗੂ ਨਾਲ ਜਾਣ-ਪਛਾਣ ਹੋਈ ਸੀ, ਜੋ ਕਿ ਦੋਸਤੀ ਵਿਚ ਬਦਲ ਗਈ।
ਇਸ ਤੋਂ ਬਾਅਦ ਘਟਨਾ ਵਾਲੇ ਦਿਨ ਜਗਪ੍ਰੀਤ ਜੱਗੂ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਚਿੱਟੀ ਕਾਲੋਨੀ ਭੱਟੀਆਂ ਬੇਟ ਅਤੇ ਉਸ ਦਾ ਸਾਥੀ ਪਵਨਦੀਪ ਪੁੱਤਰ ਹਰਜੀਤ ਸਿੰਘ ਨਿਵਾਸੀ ਗੁਰਸਾਗਰ ਵਿਹਾਰ ਕਾਲੋਨੀ ਲੜਕੀ ਨੂੰ ਆਪਣੇ ਮੋਟਰਸਾਈਕਲ 'ਤੇ ਇਕ ਮਕਾਨ ਵਿਚ ਲੈ ਗਏ, ਜਿੱਥੇ ਦੋਵਾਂ ਨੇ ਉਸ ਨਾਲ ਰੇਪ ਕੀਤਾ। ਪੁਲਸ ਨੇ ਅੱਜ ਜਗਤਪ੍ਰੀਤ ਜੱਗੂ ਨੂੰ ਮੋਬਾਇਲ ਫੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਹੈ, ਦੂਸਰਾ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਮੋਬਾਇਲ ਰਾਹੀਂ ਉੱਠਿਆ ਪਰਦਾ
ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਨਾਬਾਲਗਾ ਨਾਲ ਗੈਂਗ ਰੇਪ ਤੋਂ ਬਆਦ ਪੁਲਸ ਹਰ ਪਹਿਲੂ ਤੋਂ ਜਾਂਚ 'ਚ ਜੁਟ ਗਈ ਸੀ ਤਾਂਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾ ਸਕੇ। ਫੇਸਬੁੱਕ ਪੇਜ 'ਤੇ ਫੋਕਸ ਕਰਨ 'ਤੇ ਪੁਲਸ ਇਕ ਦੋਸ਼ੀ ਤਕ ਪਹੁੰਚੀ।


Related News