ਕੁੜੀ ਨਾਲ ਜ਼ਬਰਨ ਜਿਸਮਾਨੀ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਨ ਵਾਲਾ ਗ੍ਰਿਫ਼ਤਾਰ

Monday, Nov 09, 2020 - 05:01 PM (IST)

ਕੁੜੀ ਨਾਲ ਜ਼ਬਰਨ ਜਿਸਮਾਨੀ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਨ ਵਾਲਾ ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ) : ਇਕ ਕੁੜੀ ਨਾਲ ਜ਼ਬਰਦਸਤੀ ਜਿਸਮਾਨੀ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਮੁਲਜ਼ਮ ਲਖਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬੱਦੋਵਾਲ ਨੂੰ ਥਾਣਾ ਦਾਖਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਸ ਨੇ ਹੁਣ ਤੱਕ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ। ਇਕ ਵਿਅਕਤੀ ਨੇ ਦਾਖਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਮੇਰੇ ਦੋ ਧੀਆਂ ਹਨ ਅਤੇ ਮੁਲਜ਼ਮ ਲਖਬੀਰ ਦਾ ਘਰ ਮੇਰੇ ਘਰ ਦੇ ਸਾਹਮਣੇ ਹੈ। ਉਸ ਦੀ ਵੱਡੀ ਧੀ ਦੇ ਦੋਸਤਾਨਾ ਸੰਬੰਧ ਬਣ ਗਏ ਸਨ। ਮੇਰੇ ਪਰਿਵਾਰ ਨੂੰ ਪਤਾ ਲੱਗਣ 'ਤੇ ਉਸ ਨੂੰ ਰਿਸ਼ਤੇਦਾਰੀ ਵਿਚ ਭੇਜ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਉਸ ਨੇ ਛੋਟੀ ਧੀ ਨੂੰ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਉਕਤ ਦੇ ਬਿਆਨਾਂ 'ਤੇ ਲਖਬੀਰ ਸਿੰਘ ਖ਼ਿਲਾਫ਼ ਧਾਰਾ 354 ਡੀ, 506 ਆਈ.ਪੀ.ਸੀ. 12 ਪੋਸਕੋ ਐਕਟ 2012 ਅਧੀਨ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।


author

Gurminder Singh

Content Editor

Related News