ਕੋਰੋਨਾ ਆਫ਼ਤ : ਮੋਹਾਲੀ ''ਚ ਹੋਵੇਗੀ ਅੱਗੇ ਨਾਲੋਂ ਜ਼ਿਆਦਾ ਸਖਤੀ, ਟੀਮਾਂ ਨੂੰ ਮਿਲੇ ਨਿਰਦੇਸ਼

Tuesday, Jul 14, 2020 - 09:02 AM (IST)

ਮੋਹਾਲੀ (ਨਿਆਮੀਆਂ) : ਪਿਛਲੇ ਦੋ ਦਿਨਾਂ 'ਚ ਕੋਵਿਡ-19 ਦੇ ਕੇਸਾਂ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹਫ਼ਤੇ ਦੇ ਆਖਰੀ ਦਿਨਾਂ ਦੌਰਾਨ ਵਧੇਰੇ ਪਾਬੰਦੀਆਂ ਲਗਾਉਣ ਸਬੰਧੀ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੋਹਾਲੀ 'ਚ ਹੁਣ ਅੱਗੇ ਨਾਲੋਂ ਜ਼ਿਆਦਾ ਸਖਤੀ ਹੋਵੇਗੀ। ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਨਾਲ ਹੀ ਸਬ-ਡਵੀਜ਼ਨਲ ਮੈਜਿਸਟਰੇਟਸ ਸਮੇਤ ਸਮੁੱਚੀ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਵਾਲੀ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਾਰਕਿਟਾਂ, ਮਾਲਾਂ, ਰੈਸਤਰਾਂ/ਖਾਣ-ਪੀਣ ਦੀਆਂ ਥਾਵਾਂ, ਜਨਤਕ ਦਫਤਰਾਂ, ਬੈਂਕਾਂ ਆਦਿ ਵਰਗੀਆਂ ਭੀੜ ਵਾਲੀਆਂ ਥਾਵਾਂ ’ਤੇ ਸਮਾਜਿਕ ਦੂਰੀਆਂ ਅਤੇ ਮਾਸਕ ਪਹਿਨਣ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਸੜਕ 'ਤੇ ਜਨਮਦਿਨ ਮਨਾ ਰਹੇ ਨੌਜਵਾਨ ਆਏ ਪੁਲਸ ਅੜਿੱਕੇ

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੱਲ ਰਹੇ ‘ਅਨਲਾਕ’ ਪੜਾਅ 'ਚ ਆਵਾਜਾਈ/ਆਉਣ-ਜਾਣ ਦੀ ਢਿੱਲ ਦੇਣ ਨਾਲ ਕੋਵਿਡ ਦਾ ਵਾਧਾ ਸੁਭਾਵਕ ਸੀ ਅਤੇ ਇਸ ਸਬੰਧੀ ਢੁੱਕਵੇਂ ਉਪਾਅ ਕੀਤੇ ਜਾ ਰਹੇ ਹਨ। ਮੋਹਾਲੀ 'ਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ 'ਚ ਢਿੱਲ ਹੋਣ ਦੇ ਖਦਸ਼ੇ ਨੂੰ ਨਕਾਰਦਿਆਂ ਗਿਰੀਸ਼ ਦਿਆਲਨ ਨੇ ਕਿਹਾ ਕਿ ਜਿਹੜੇ ਕੇਸ ਸਾਹਮਣੇ ਆਏ ਹਨ, ਉਹ ਲੋਕਾਂ ਦੇ ਖੁਦ ਫਲੂ ਸੈਂਟਰਾਂ ਜਾਂ ਹਸਪਤਾਲਾਂ 'ਚ ਜਾਂਚ ਲਈ ਆਉਣ ਕਾਰਨ ਨਹੀਂ ਆਏ ਹਨ, ਸਗੋਂ ਪ੍ਰਸ਼ਾਸਨ ਸੰਭਾਵੀ ਕੇਸਾਂ ਦੇ ਵਿਆਪਕ ਨਮੂਨੇ ਲੈ ਰਿਹਾ ਹੈ, ਜਿਸ ਕਾਰਨ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ‘ਪੰਥ ਰਤਨ’ ਮਾਸਟਰ ਜੀ ਦੀ ਦੋਹਤੀ ਢੀਂਡਸਾ ਧੜ੍ਹੇ ’ਚ!

ਉਨ੍ਹਾਂ ਕਿਹਾ ਕਿ ਅਸੀਂ ਚੌਕਸੀ 'ਚ ਢਿੱਲ ਨਹੀਂ ਕੀਤੀ ਅਤੇ ਹਾਲਾਤ ਕੰਟਰੋਲ ਅਧੀਨ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾਬੱਸੀ 'ਚ ਬਹੇੜਾ ਨੂੰ ਕੰਟੇਨਮੈਂਟ ਜ਼ੋਨ (15 ਤੋਂ ਵੱਧ ਕੇਸ) ਬਣਾਇਆ ਗਿਆ ਹੈ, ਪਿੰਡ ਮਜਾਤ ਦੀ ਚਾਰਕੋਲ ਫੈਕਟਰੀ ਅਤੇ ਪੀਰਮੁਛੱਲਾ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਕਲੱਸਟਰ (ਪੰਜ ਤੋਂ ਵੱਧ ਪਰ 15 ਕੇਸਾਂ ਤੋਂ ਘੱਟ) ਬਣਾਇਆ ਗਿਆ ਹੈ ਅਤੇ ਸੈਕਟਰ-66 ਮੋਹਾਲੀ ਨੂੰ ਕਲੱਸਟਰ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ਬਾਅਦ ਹੀ ਟੁੱਟੀਆਂ ਸਧਰਾਂ, ਅੱਕੇ ਪਤੀ ਨੇ ਚੁਣਿਆ ਮੌਤ ਦਾ ਰਾਹ
 


Babita

Content Editor

Related News