ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ

Friday, Oct 13, 2023 - 06:24 PM (IST)

ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ

ਚੰਡੀਗੜ੍ਹ : ਤਿਉਹਾਰੀ ਸੀਜ਼ਨ ਵਿਚ ਪੰਜਾਬ ਸਰਕਾਰ ਦਰਜਾ 4 ਮੁਲਾਜ਼ਮਾਂ ਲਈ ਲੁਭਾਉਣੀ ਯੋਜਨਾ ਲੈ ਕੇ ਆਈ ਹੈ। ਪੰਜਾਬ ਸਰਕਾਰ ਦੇ ਲਗਭਗ 15 ਹਜ਼ਾਰ ਦਰਜਾ 4 ਮੁਲਾਜ਼ਮ ਬਿਨਾਂ ਵਿਆਜ 10 ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਣਗੇ। ਕਰਜ਼ਾ 5 ਮਹੀਨਿਆਂ ਵਿਚ ਵਸੂਲਿਆ ਜਾਵੇਗਾ। ਸੂਤਰਾਂ ਮੁਤਾਬਕ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡੀ. ਸੀ. ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ। ਦੁਸ਼ਹਿਰਾ, ਦੀਵਾਲੀ ਆਦਿ ਵੱਡੇ ਤਿਉਹਾਰ ਹਰ ਵਰਗ ਲਈ ਖਾਸ ਹੁੰਦੇ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਡਾ ਹਾਦਸਾ, ਬੱਚੇ ਦੇ ਜਨਮ ਦਿਨ ਦਾ ਕੇਕ ਲਿਜਾ ਰਹੇ ਮਾਂ-ਪੁੱਤ ਸਮੇਤ 3 ਦੀ ਮੌਤ

ਅਕਸਰ ਦੇਖਣ ਵਿਚ ਆਇਆ ਹੈ ਕਿ ਤਿਉਹਾਰਾਂ ਮੌਕੇ ਵੱਡੇ ਅਫਸਰ ਤੇ ਗ੍ਰੇਡ ਏ ਦੇ ਅਧਿਕਾਰੀ ਜ਼ਰੂਰੀ ਵਸਤੂਆਂ ਖਰੀਦ ਲੈਂਦੇ ਹਨ ਪਰ ਦਰਜਾ 4 (ਗਰੁੱਪ ਡੀ) ਦੇ ਕਰਮਚਾਰੀ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤਿਉਹਾਰ ਕਰਜ਼ ਸਕੀਮ ਲੈ ਕੇ ਆਈ ਹੈ। ਫਾਈਲ ਕਲੀਅਰ ਹੋਣ ’ਤੇ ਕਰਮਚਾਰੀ ਇਸ ਨੂੰ 8 ਨਵੰਬਰ 2023 ਤਕ ਕੱਢ ਸਕਦੇ ਹਨ। ਕਰਜ਼ੇ ਦੀ ਵਸੂਲੀ ਦਸੰਬਰ 2023 ਦੀ ਤਨਖਾਹ ਤੋਂ ਹੋਣ ਲੱਗੇਗੀ। 

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਸਾਹਮਣੇ ਆਈ ਵਜ੍ਹਾ ਜਿਸ ਲਈ ਕੀਤਾ ਗਿਆ ਕਤਲ

ਇਹ ਮੁਲਾਜ਼ਮ ਹੀ ਲੈ ਸਕਣਗੇ ਸਕੀਮ ਦਾ ਲਾਭ

ਤਿਉਹਾਰ ਕਰਜ਼ ਸਕੀਮ ਦਾ ਲਾਭ ਦਰਜਾ 4 (ਗਰੁੱਪ ਡੀ) ਦੇ ਰੈਗੂਲਰ ਕਰਮਚਾਰੀ ਹੀ ਲੈ ਸਕਣਗੇ। ਦਿਹਾੜੀਦਾਰ ਤੇ ਵਰਕਚਾਰਜ਼ ਕਰਮਚਾਰੀ ਵਿਆਜ਼ ਮੁਕਤ ਕਰਜ਼ ਨਹੀਂ ਲੈ ਸਕਣਗੇ। ਸਰਕਾਰ ਨੇ ਯੋਜਨਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯੋਜਨਾ 2023-24 ਲਈ ਲਾਗੂ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News