ਸਿਟੀ ਬਿਊਟੀਫੁੱਲ ਚੰਡੀਗੜ੍ਹ ਵਲੋਂ ''ਰੱਖੜੀ'' ''ਤੇ ਔਰਤਾਂ ਨੂੰ ਖਾਸ ਤੋਹਫਾ
Friday, Aug 04, 2017 - 04:07 PM (IST)
ਚੰਡੀਗੜ੍ਹ : ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾਂ ਨੂੰ ਖਾਸ ਤੋਹਫਾ ਦਿੱਤਾ ਗਿਆ ਹੈ। ਇਸ ਤਹਿਤ ਰੱਖੜੀ ਵਾਲੇ ਦਿਨ ਔਰਤਾਂ ਸੀ. ਟੀ. ਯੂ. ਦੀਆਂ ਸਾਰੀਆਂ ਏ. ਸੀ. ਅਤੇ ਨਾਨ ਏ. ਸੀ. ਬੱਸਾਂ 'ਚ ਮੁਫਤ ਸਫਰ ਕਰ ਸਕਣਗੀਆਂ। ਇਹ ਸਹੂਲਤ ਹਰ ਲੋਕਲ ਬੱਸ 'ਚ ਮੌਜੂਦ ਰਹੇਗੀ, ਹਾਲਾਂਕਿ ਇਹ ਸਹੂਲਤ ਲੰਬੇ ਰੂਟ ਵਾਲੀਆਂ ਸੀ. ਟੀ. ਯੂ. ਦੀਆਂ ਬੱਸਾਂ 'ਚ ਨਹੀਂ ਮਿਲੇਗੀ। ਇਸ ਸਬੰਧੀ ਕੰਡਕਟਰਾਂ, ਡਰਾਈਵਰਾਂ ਅਤੇ ਇੰਸਪੈਕਟਰਾਂ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।