ਵਿਵਾਦਾਂ 'ਚ ਰਹਿਣ ਵਾਲੇ ਰਾਜਾ ਵੜਿੰਗ ਦਾ ਸਪੱਸ਼ਟੀਕਰਨ
Monday, Jan 28, 2019 - 02:35 PM (IST)

ਗਿੱਦੜਬਾਹਾ - ਆਪਣੇ ਤਿੱਖੇ ਬੋਲਾਂ ਅਤੇ ਵਿਵਾਦਾਂ ਰਾਹੀ ਸੁਰੱਖਿਆ 'ਚ ਰਹਿਣ ਵਾਲੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ। 'ਜਗਬਾਣੀ' ਦੇ ਪ੍ਰੋਗਰਾਮ 'ਜਨਤਾ ਦੀ ਸੱਥ' 'ਚ ਗੱਲਬਾਤ ਕਰਦਿਆਂ ਤੜਾਗੀਆਂ ਵਾਲੇ ਅਤੇ ਡੋਲੀ ਵਾਲੀ ਗੱਡੀ ਸੰਬੰਧੀ ਦਿੱਤੇ ਬਿਆਨ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਇਹ ਗੱਲ ਜ਼ਰੂਰ ਕਹੀ ਸੀ ਪਰ ਉਸ ਦੌਰਾਨ ਦਿੱਤੇ ਭਾਸ਼ਣ ਦੇ ਅਖੀਰ 'ਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਸਭ ਮੈਂ ਝੂਠ ਬੋਲ ਰਿਹਾ ਹਾਂ ਕਿਉਂਕਿ ਅੱਜ ਕੱਲ ਸਿਆਸੀ ਪਾਰਟੀਆਂ ਅਜਿਹੇ ਝੂਠ ਬੋਲ ਕੇ ਹੀ ਲੋਕਾਂ ਨਾਲ ਧੋਖਾ ਕਰਦੀਆਂ ਹਨ, ਜਿਸ ਕਾਰਨ ਉਹ ਲੋਕਾਂ ਨੂੰ ਇਨ੍ਹਾਂ ਦਾ ਲਾਲਚ ਦੇਣ ਵਾਲਿਆਂ ਤੋਂ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਦੀ ਬਟਾਲਾ ਵਿਧਾਨਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਸੇਖੜੀ ਨੂੰ ਜਿਤਾਓ, ਤੁਹਾਡੇ ਬੱਚਿਆਂ ਦੇ ਤੜਾਗੀ (ਨਜ਼ਰ ਤੋਂ ਬਚਾਉਣ ਵਾਲਾ ਧਾਗਾ) ਵੀ ਸੇਖੜੀ ਬੰਨ੍ਹ ਕੇ ਆਇਆ ਕਰਨਗੇ। ਤੁਹਾਡੇ ਪੁੱਤਰ ਦੀ ਬਰਾਤ ਲੈ ਕੇ ਜਾਣ ਲਈ ਹਰ ਪਿੰਡ 'ਚ 2-3 ਗੱਡੀਆਂ ਮੌਜੂਦ ਰਿਹਾ ਕਰਨਗੀਆਂ।
ਰਾਜਸਥਾਨ ਜਾ ਕੇ ਖੰਘ ਦੀ ਦਵਾਈ ਦਾ ਆਫਰ ਦੇਣ ਅਤੇ ਵੋਟਾਂ ਨਾ ਪਾਉਣ 'ਤੇ ਕੁੱਤੇ ਪਿੱਛੇ ਲਾਉਣ 'ਤੇ ਰਾਜਾ ਵੜਿੰਗ ਦੇ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਮੈਂ ਰਾਜਸਥਾਨ 'ਚ ਮਟੀਲੀ ਗਿਆ, ਉਸ ਸਮੇਂ ਵਿਨੋਦ ਕੋਥਵਾਲ ਖੜ੍ਹੇ ਹੋਏ ਹਨ। ਇਸ ਮੌਕੇ ਲੱਗੇ ਇਕ ਮਜ਼ਬੇ 'ਚ ਮੈਂ ਭਾਸ਼ਣ ਦੇ ਰਿਹਾ ਸੀ ਕਿ ਤੁਹਾਨੂੰ ਇਕ ਐੱਮ.ਐੱਲ.ਏ. ਦੇ ਨਾਲ 2 ਐੱਮ.ਐੱਲ.ਏ. ਮੁਫਤ ਮਿਲ ਰਹੇ ਹਨ। ਲੋਕਾਂ ਨੇ ਹੈਰਾਨ ਹੋ ਕੇ ਪੁੱਛਿਆ ਉਹ ਕਿਵੇਂ ਤਾਂ ਮੈਂ ਜਵਾਬ ਦਿੱਤਾ ਕਿ ਇਕ ਇਹ ਐੱਮ. ਐੱਲ. ਏ. ਬਣ ਜਾਵੇਗਾ ਅਤੇ ਦੂਜਾ ਪੰਜਾਬ 'ਚ ਇਕ ਐੱਮ.ਐੱਲ.ਏ. ਤੁਹਾਨੂੰ ਮੁਫਤ ਮਿਲੇਗਾ। ਤੁਸੀਂ ਲੋਕ ਜਦੋਂ ਵੀ ਮੁਕਤਸਰ ਜਾਂ ਸਾਡੇ ਘਰ ਆਓਗੇ ਤਾਂ ਤੁਹਾਡਾ ਚਾਹ-ਪਕੌੜੇ ਨਾਲ ਸੁਆਗਤ ਕੀਤਾ ਜਾਵੇਗਾ, ਗੁਲਾਬ ਜਾਮਣ ਅਤੇ ਲੱਡੂ ਮਿਲਣਗੇ। ਇਨ੍ਹੇ ਨੂੰ ਇਕ ਬਜ਼ੁਰਗ ਨੇ ਕਿਹਾ ਕਿ ਜੇ ਸ਼ਾਮ ਨੂੰ ਆਇਆ ਕਰਾਂਗੇ ਫੇਰ, ਜਿਸ ਦਾ ਜਵਾਬ ਦਿੰਦਿਆਂ ਮੈਂ ਕਿਹਾ ਕਿ ਸ਼ਾਮ ਨੂੰ ਆਉਂਗੇ ਤਾਂ ਖੰਘ ਦੀ ਦਵਾਈ ਦਿਆਂਗੇ। ਉਹ ਸੁਣ ਕੇ ਉਸ ਬਜ਼ੁਰਗ ਨੇ ਤਾੜੀ ਮਾਰ ਦਿੱਤੀ ਅਤੇ ਕਿਹਾ ਕਿ ਬਹੁਤ ਚੰਗੀ ਗੱਲ ਹੈ। ਕੁੱਤੇ ਛੱਡਣ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਕੁੱਤੇ ਲੋਕਾਂ ਦੇ ਮਗਰ ਛੱਡਣ ਦੀ ਗੱਲ ਨਹੀਂ ਕਰ ਰਹੇ ਸਗੋਂ ਵੋਟਾਂ ਨਾ ਮਿਲਣ 'ਤੇ ਅਸੀਂ ਫਿਰ ਕਦੇ ਨਹੀਂ ਮਿਲਾਂਗੇ, ਇਹ ਇਸ ਗੱਲ ਦਾ ਸਹੀ ਜਵਾਬ ਹੈ।
ਇਸ ਮੌਕੇ ਉਨ੍ਹਾਂ ਵੋਟਾਂ ਲੈਣ ਦੀ ਖਾਤਰ ਸ਼ਰਾਬ ਦੇਣ ਦੇ ਲਗਾਏ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਨਾ ਕਦੇ ਸ਼ਰਾਬ ਪੀਤੀ ਹੈ ਅਤੇ ਨਹੀਂ ਹੀ ਕਦੇ ਆਂਡਾ ਖਾਧਾ ਹੈ। ਜੇਕਰ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਉਨ੍ਹਾਂ ਦੇ ਘਰ ਆ ਕੇ ਸ਼ਰਾਬ ਪੀਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਦੇ ਦਿੰਦੇ ਹਨ ਪਰ ਆਪ ਨਹੀਂ ਪੀਂਦੇ। ਉਨ੍ਹਾਂ ਸ਼ਰਾਬ ਨੂੰ ਨਸ਼ਾ ਕਹਿੰਦੇ ਹੋਏ ਕਿਹਾ ਕਿ ਕਈ ਲੋਕ ਇਸ ਨੂੰ ਦਵਾਈ ਦੇ ਤੌਰ 'ਤੇ ਲੈਂਦੇ ਹਨ ਅਤੇ ਜੋ ਲੋਕ ਪੂਰੀ ਬੋਤਲ ਪੀ ਕੇ ਸੜਕਾਂ 'ਤੇ ਡਿੱਗਦੇ ਹਨ, ਉਨ੍ਹਾਂ ਲਈ ਸ਼ਰਾਬ ਖਤਰਨਾਕ ਹੈ। ਬਿਹਾਰ 'ਚ ਨਤੀਸ਼ ਕੁਮਾਰ ਵਲੋਂ ਸ਼ਰਾਬ 'ਤੇ ਪਾਬੰਦੀ ਲਗਾਉਣ 'ਤੇ ਉਨ੍ਹਾਂ ਕਿਹਾ ਕਿ ਪਾਬੰਦੀ ਲੱਗਣ ਦੇ ਬਾਵਜੂਦ ਲੋਕ ਜ਼ਿਆਦਾ ਸ਼ਰਾਬ ਪੀ ਰਹੇ ਹਨ। ਅਜਿਹਾ ਕਰਨ ਨਾਲ ਸ਼ਰਾਬ ਦਾ ਧੰਦਾ ਵਧ ਗਿਆ ਹੈ।