ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
Friday, May 21, 2021 - 09:50 AM (IST)
ਗਿੱਦੜਬਾਹਾ (ਚਾਵਲਾ): ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਹੁਣ ਇਲਾਕੇ ਵਿਚ ਬਲੈਕ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ। ਗਿੱਦੜਬਾਹਾ ਅਤੇ ਪਿੰਡ ਭਲਾਈਆਣਾ ਵਿਖੇ ਬਲੈਕ ਫੰਗਸ ਦੇ ਸ਼ੱਕੀ ਮਰੀਜ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਦੀ ਤਾਂ ਅੱਜ ਦੇਰ ਸ਼ਾਮ ਮੌਤ ਵੀ ਹੋ ਗਈ ਪਰ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਕੱਪੜੇ ਦਾ ਕੰਮ ਕਰਨ ਵਾਲਾ 65 ਸਾਲਾ ਵਿਅਕਤੀ ਬੀਤੇ 4 ਦਿਨਾਂ ਤੋਂ ਕੋਰੋਨਾ ਤੋਂ ਪੀੜਤ ਸੀ ਅਤੇ ਭੁੱਚੋ ਦੇ ਇਕ ਹਸਪਤਾਲ ਵਿਖੇ ਉਸਦਾ ਆਪ੍ਰੇਸ਼ਨ ਹੋਇਆ ਸੀ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
ਉਕਤ ਵਿਅਕਤੀ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਜਦੋਂਕਿ ਅੱਜ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹਲਕੇ ਦੇ ਪਿੰਡ ਭਲਾਈਆਣਾ ਦਾ ਇਕ 65 ਸਾਲਾ ਵਿਅਕਤੀ ਜੋ ਕੋਰੋਨਾ ਪੀੜਤ ਸੀ। ਕੋਰੋਨਾ ਤੋਂ ਠੀਕ ਹੋਣ ਉਪਰੰਤ ਉਹ 8 ਦਿਨਾਂ ਬਾਅਦ ਮੁੜ ਬੀਮਾਰ ਹੋ ਗਿਆ। ਇਸ ਬੀਮਾਰੀ ਨਾਲ ਉਸ ਦੀ ਇਕ ਅੱਖ ਬੰਦ ਹੋ ਗਈ। ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰ ਅਨੁਸਾਰ ਗਿੱਦੜਬਾਹਾ, ਬਠਿੰਡਾ ਤੇ ਮੁਕਤਸਰ ਦੇ ਡਾਕਟਰਾਂ ਨੂੰ ਚੈੱਕ ਕਰਵਾਉਣ ਉਪਰੰਤ ਬੀਤੇ ਦਿਨੀਂ ਉਕਤ ਮਰੀਜ਼ ਨੂੰ ਲੁਧਿਆਣਾ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਵਿਅਕਤੀ ਨੂੰ ਬਲੈਕ ਫੰਗਸ ਹੋਣ ਸੰਬੰਧੀ ਪੁਸ਼ਟੀ ਕੀਤੀ। ਜਿੱਥੇ ਇਸ ਮਰੀਜ਼ ਦੀ ਹਾਲਤ ਵੀ ਖ਼ਤਰੇ ਵਿਚ ਬਣੀ ਹੋਈ ਹੈ। ਉੱਧਰ ਜਦੋਂ ਇਸ ਸੰਬੰਧੀ ਐਸ.ਡੀ.ਐਮ. ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ 2 ਸ਼ੱਕੀ ਕੇਸ ਹਲਕੇ ਵਿਚ ਆਏ ਤਾਂ ਹਨ ਪਰੰਤੂ ਅਧਿਕਾਰਤ ਤੌਰ ’ਤੇ ਇਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ, ਕਿਉਂਕਿ ਇਹ ਵਿਅਕਤੀ ਬਾਹਰੀ ਹਸਪਤਾਲ ਵਿਚ ਜੇਰੇ ਇਲਾਜ ਸਨ, ਫ਼ਿਰ ਵੀ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?