ਪਿਤਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਨਿਕਲੀ ਰਾਜਾ ਵੜਿੰਗ ਦੀ ਧੀ, ਡੋਰ ਟੂ ਡੋਰ ਦੀ ਸੰਭਾਲੀ ਕਮਾਨ

Thursday, Jan 20, 2022 - 07:58 PM (IST)

ਪਿਤਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਨਿਕਲੀ ਰਾਜਾ ਵੜਿੰਗ ਦੀ ਧੀ, ਡੋਰ ਟੂ ਡੋਰ ਦੀ ਸੰਭਾਲੀ ਕਮਾਨ

ਗਿੱਦੜਬਾਹਾ (ਰਿਣੀ) - ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਲੋਕ ਸਭਾ ਚੋਣਾਂ ਦੌਰਾਨ ਅਤੇ ਗਿੱਦੜਬਾਹਾ ਵਿਖੇ ਚੋਣ ਪ੍ਰਚਾਰ ਕਰਦਿਆਂ ਸਭ ਨੇ ਦੇਖਿਆ ਹੋਵੇਗਾ। ਇਸ ਵਾਰ ਚੋਣ ਪ੍ਰਚਾਰ ਵਿੱਚ ਰਾਜਾ ਵੜਿੰਗ ਦੀ ਪੰਦਰਾਂ ਸਾਲਾ ਧੀ ਏਕਮ ਵੜਿੰਗ ਵੀ ਡਟ ਗਈ ਹੈ। ਏਕਮ ਵੜਿੰਗ ਵੱਲੋਂ ਗਿੱਦੜਬਾਹਾ ਸ਼ਹਿਰ ਵਿਚ ਡੋਰ ਟੂ ਡੋਰ ਜਾ ਕੇ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਏਕਮ ਵੜਿੰਗ ਦਾ ਕਹਿਣਾ ਹੈ ਕਿ ਗਿੱਦੜਬਾਹਾ ਦੇ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਇਸ ਵਾਰ ਵੀ ਗਿੱਦੜਬਾਹਾ ਤੋਂ ਉਨ੍ਹਾਂ ਦੇ ਪਿਤਾ ਦੀ ਜਿੱਤ ਹੋਵੇਗੀ। 

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)

ਚੋਣ ਪ੍ਰਚਾਰ ਦੌਰਾਨ ਗੱਲਬਾਤ ਕਰਦਿਆਂ ਏਕਮ ਵੜਿੰਗ ਨੇ ਆਪਣੇ ਪਿਤਾ ਵਲੋਂ ਕੀਤੇ ਗਏ ਸਾਰੇ ਕੰਮਾਂ ਦਾ ਵਰਣਨ ਕੀਤਾ। ਏਕਮ ਵੜਿੰਗ ਨੇ ਪੰਜਾਬ ਲਈ ਕੀਤੇ ਗਏ ਵੱਖ-ਵੱਖ ਕੰਮਾਂ ਸਬੰਧੀ ਵੀ ਟਿੱਪਣੀ ਕੀਤੀ। ਇਸ ਤੋਂ ਇਲਾਵਾ ਆਪਣੇ ਪਿਤਾ ਵੱਲੋਂ ਕੈਬਨਿਟ ਰੈਂਕ ਸੰਭਾਲਣ ਤੋਂ ਬਾਅਦ ਪਰਿਵਾਰ ਨੂੰ ਦਿੱਤੇ ਸਮੇਂ ਬਾਰੇ ਵੀ ਏਕਮ ਵੜਿੰਗ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਰਾਜਾ ਵੜਿੰਗ ਦੇ ਗਿੱਦੜਬਾਹਾ ਸਥਿਤ ਚੋਣ ਦਫ਼ਤਰ ਦਾ ਉਦਘਾਟਨ ਵੀ ਏਕਮ ਵੜਿੰਗ ਵੱਲੋਂ ਹੀ ਕੀਤਾ ਗਿਆ । 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ


author

rajwinder kaur

Content Editor

Related News