ਕਰਜ਼ਾ ਮੁਆਫੀ ਦੀ ਕਾਣੀ ਵੰਡ ਕਾਰਨ ਕਿਸਾਨਾਂ ''ਚ ਰੋਸ
Saturday, Feb 09, 2019 - 12:52 PM (IST)

ਗਿੱਦੜਬਾਹਾ (ਸੰਧਿਆ) : ਇਕ ਪਾਸੇ ਜਿੱਥੇ ਸਰਕਾਰ ਵਲੋਂ ਕਰਜ਼ੇ ਮੁਆਫੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਕਰਜ਼ੇ ਮੁਆਫੀ ਦੀ ਕਾਣੀ ਵੰਡ ਕਾਰਨ ਕਿਸਾਨਾਂ 'ਚ ਵੱਡੇ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ। ਗਿੱਦੜਬਾਹਾ ਹਲਕੇ 'ਚ ਵੱਡੇ ਪੱਧਰ 'ਤੇ ਢਾਈ ਤੋਂ ਪੰਜ ਏਕੜ ਵਾਲੇ ਛੋਟੇ ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਵਿੱਤਕਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਕਥਿਤ ਮਿਲੀਭੁਗਤ ਨਾਲ ਵੱਡੇ ਜ਼ਿੰਮੀਦਾਰਾਂ ਦੇ ਕਰਜ਼ੇ ਮੁਆਫ ਹੋਏ ਹਨ । ਉਨ੍ਹਾਂ ਸਹਿਕਾਰੀ ਸਭਾ ਦੇ ਸੈਕਟਰੀ ਖਿਲਾਫ ਨਾਅਰੇਬਾਜ਼ੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਛੋਟੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਏ ਸਗੋ ਵੱਡੇ ਜ਼ਿੰਮੀਦਾਰ ਜਿਨ੍ਹਾਂ ਕੋਲ 65 ਏਕੜ ਜ਼ਮੀਨ ਹੈ ਉਨ੍ਹਾਂ ਦੇ ਇਕ ਪਰਿਵਾਰ ਦੇ ਤਿੰਨ–ਤਿੰਨ ਮੈਂਬਰਾਂ ਦੇ ਕਰਜ਼ੇ ਮੁਆਫ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸੈਕੇਟਰੀ ਦੀ ਮਿਲੀਭੁਗਤ ਨਾਲ ਹੋ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।