ਭੂਤ ਨੂੰ ਲੈ ਕੇ ਭਿੜੇ ਦੋ ਪਰਿਵਾਰ, ਹੈਰਾਨ ਕਰਨ ਵਾਲੀ ਹੈ ਅਮਰਗੜ੍ਹ ਦੀ ਇਹ ਘਟਨਾ

Friday, Sep 03, 2021 - 09:44 PM (IST)

ਭੂਤ ਨੂੰ ਲੈ ਕੇ ਭਿੜੇ ਦੋ ਪਰਿਵਾਰ, ਹੈਰਾਨ ਕਰਨ ਵਾਲੀ ਹੈ ਅਮਰਗੜ੍ਹ ਦੀ ਇਹ ਘਟਨਾ

ਅਮਰਗੜ੍ਹ (ਜੋਸ਼ੀ) : ਬੇਸ਼ੱਕ ਵਿਗਿਆਨ ਵਲੋਂ ਕੀਤੀ ਤਰੱਕੀ ਨਾਲ ਮਨੁੱਖ ਚੰਦਰਮਾ ਤੱਕ ਪਹੁੰਚ ਗਿਆ ਹੈ ਪਰ ਕੁਝ ਲੋਕ ਅਜੇ ਵੀ ਵਹਿਮਾ ਭਰਮਾਂ ਹੇਠ ਜ਼ਿੰਦਗੀ ਬਸਰ ਕਰ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ ਸ਼ਹਿਰ ਵਿਚ ਉਦੋਂ ਵੇਖਣ ਨੂੰ ਮਿਲੀ ਜਦੋਂ ਭੂਤ ਦੀ ਕਸਰ ਕਾਰਨ ਦੋ ਗੁਆਂਢੀ ਪਰਿਵਾਰ ਆਪਸ ’ਚ ਭਿੜ ਗਏ ਅਤੇ ਹਸਪਤਾਲ ਪਹੁੰਚ ਗਏ। ਇਸ ਸੰਬੰਧੀ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਉਂਦਿਆਂ ਸੰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦੀ 9 ਸਾਲਾ ਧੀ ਦੀ ਕਰੀਬ ਦੋ ਕੁ ਸਾਲ ਪਹਿਲਾਂ ਮੌਤ ਹੋਈ ਸੀ ਅਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਪੁਸ਼ਪ੍ਰੀਤ ਸਿੰਘ ਵਿਸਕੀ ਜੋ ਕਿ ਥਾਣੇ ’ਚ ਆਰਜੀ ਤੌਰ ’ਤੇ ਲਾਂਗਰੀ ਦਾ ਕੰਮ ਕਰਦਾ, ਉਹ ਕਹਿਣ ਲੱਗਾ ਕਿ ਮੇਰੀ ਘਰਵਾਲੀ ਬੀਮਾਰ ਰਹਿੰਦੀ ਹੈ, ਜਿਸਨੂੰ ਤੁਹਾਡੀ ਮਰੀ ਹੋਈ ਕੁੜੀ ਦਾ ਭੂਤ ਤੰਗ ਕਰਦਾ ਹੈ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਹੋਈ ਵਿਆਹਤਾ ਦੀ ਮੌਤ ਦਾ ਕੁੱਝ ਹੋਰ ਹੀ ਨਿਕਲਿਆ ਸੱਚ, ਸਾਹਮਣੇ ਆਈ ਪਤੀ ਦੀ ਕਰਤੂਤ

ਇਸ ਕਾਰਨ ਉਸਨੇ ਕਈ ਹੋਰ ਜਣਿਆਂ ਨੂੰ ਨਾਲ ਲੈ ਕੇ ਸਾਡੇ ਘਰ ਅੰਦਰ ਦਾਖਲ ਹੁੰਦਿਆਂ ਸਾਡੀ ਕੁੱਟ ਮਾਰ ਕੀਤੀ ਜਦਕਿ ਹਸਪਤਾਲ ਵਿਖੇ ਦਾਖ਼ਲ ਹੋਏ ਪੁਸ਼ਪ੍ਰੀਤ ਸਿੰਘ ਵਲੋਂ ਵੀ ਸੰਦੀਪ ਸਿੰਘ ਆਦਿਕ ’ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਜਦੋਂ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਉਪਰੰਤ ਸੰਦੀਪ ਦੇ ਬਿਆਨਾਂ ਦੇ ਅਧਾਰ ’ਤੇ ਪੁਸ਼ਪ੍ਰੀਤ ਸਿੰਘ ਖ਼ਿਲਾਫ਼ 451,323,324,34 ਆਈ.ਪੀ. ਸੀ.ਅਧੀਨ ਕੇਸ ਦਰਜ ਅਤੇ ਪੁਸ਼ਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੰਦੀਪ ਸਿੰਘ ਖ਼ਿਲਾਫ਼ 341,323,506,34 ਆਈ.ਪੀ.ਸੀ.ਅਧੀਨ ਕੇਸ ਦਰਜ ਕੀਤਾ। ਪੁਲਸ ਦੀ ਕਹਿਣਾ ਹੈ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ਲਾਠੀਚਾਰਜ ਤੋਂ ਬਾਅਦ ਸੁਖਬੀਰ ਨੇ 6 ਦਿਨਾਂ ਦੇ ਪ੍ਰੋਗਰਾਮ ਕੀਤੇ ਰੱਦ, ਕਿਸਾਨ ਮੋਰਚੇ ਨੂੰ ਕੀਤੀ ਇਹ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News