ਜਲੰਧਰ ''ਚ ਸ਼ਿਵ ਸੈਨਾ ਵਰਕਰ ਤੇ ਸਿੱਖ ਗਰਮ ਖਿਆਲੀ ਆਪਸ ''ਚ ਭਿੜੇ (ਤਸਵੀਰਾਂ)

Thursday, Jun 06, 2019 - 06:31 PM (IST)

ਜਲੰਧਰ ''ਚ ਸ਼ਿਵ ਸੈਨਾ ਵਰਕਰ ਤੇ ਸਿੱਖ ਗਰਮ ਖਿਆਲੀ ਆਪਸ ''ਚ ਭਿੜੇ (ਤਸਵੀਰਾਂ)

ਜਲੰਧਰ (ਸੋਨੂੰ, ਪੁਨੀਤ, ਚਾਵਲਾ)— ਘੱਲੂਘਾਰਾ ਦਿਵਸ ਨੂੰ ਲੈ ਕੇ ਪੂਰੇ ਪੰਜਾਬ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰ ਅਤੇ ਕੁਝ ਸਿੱਖ ਗਰਮ ਖਿਆਲੀਆਂ ਦੇ ਆਪਸ 'ਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

PunjabKesari

ਦੱਸਿਆ ਦਾ ਰਿਹਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਰੈਫਰੈਂਡਮ 20-20 ਦੇ ਪੋਸਟਰ ਪਾੜਨ ਅਤੇ ਸਾੜਨ ਨੂੰ ਲੈ ਕੇ ਦੇਵੋਂ ਧਿਰਾਂ 'ਚ ਵਿਵਾਦ ਵਧਿਆ। ਮੌਕੇ 'ਤੇ ਭਾਰੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। PunjabKesari

ਉਥੇ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਸ਼ਿਵ ਸੈਨਾ ਦਾ ਵਰਕਰਾਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

PunjabKesari


author

shivani attri

Content Editor

Related News