ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਅਬੋਹਰ ਹਲਕੇ 'ਚ ਕੌਣ ਮਾਰੇਗਾ ਬਾਜ਼ੀ? ਜਾਣੋ ਸੀਟ ਦਾ ਇਤਿਹਾਸ
Friday, Feb 18, 2022 - 03:53 PM (IST)

ਜਲੰਧਰ (ਵੈੱਬ ਡੈਸਕ) : ਅਬੋਹਰ ਵਿਧਾਨ ਸਭਾ ਹਲਕਾ ਚੋਣ ਕਮਿਸ਼ਨ ਦੀ ਸੂਚੀ ਵਿੱਚ ਹਲਕਾ ਨੰਬਰ 81 ਹੈ। ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਸਥਿਤ ਇਹ ਹਲਕਾ ਫ਼ਿਰੋਜ਼ਪੁਰ ਲੋਕ ਸਭਾ ਸੀਟ ਅਧੀਨ ਆਉਂਦਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦਰਮਿਆਨ ਇਥੇ ਕਾਂਗਰਸ ਦਾ ਦਬਦਬਾ ਜ਼ਿਆਦਾ ਵੇਖਣ ਨੂੰ ਮਿਲਿਆ ਹੈ। 2002 ਤੋਂ ਲੈ ਕੇ 2012 ਤੱਕ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਿੱਤ ਦੀ ਹੈਟ੍ਰਿਕ ਲਗਾਈ ਸੀ ਪਰ 2017 ਵਿੱਚ ਭਾਜਪਾ ਦੇ ਅਰੁਣ ਨਾਰੰਗ ਨੇ ਉਨ੍ਹਾਂ ਦੀ ਜੇਤੂ ਮੁਹਿੰਮ ਨੂੰ ਰੋਕ ਦਿੱਤਾ ਅਤੇ ਇਹ ਸੀਟ ਭਾਜਪਾ-ਅਕਾਲੀ ਦਲ ਦੀ ਝੋਲੀ ਪਾਈ। ਇਸ ਵਾਰ ਕਾਂਗਰਸ ਵੱਲੋਂ ਸੁਨੀਲ ਜਾਖੜ ਦੀ ਜਗ੍ਹਾ ਕਾਂਗਰਸ ਵੱਲੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਅਤੇ ਭਾਜਪਾ ਵੱਲੋਂ ਅਰੁਣ ਨਾਰੰਗ ਮੁੜ ਚੋਣ ਮੈਦਾਨ ਵਿੱਚ ਹਨ।
1997
1997 'ਚ ਭਾਜਪਾ ਦੇ ਰਾਮ ਕੁਮਾਰ 55,329, ਕਾਂਗਰਸ ਦੇ ਸੱਜਣ ਕੁਮਾਰ ਨੇ 39,767 ਵੋਟਾਂ ਹਾਸਲ ਕੀਤੀਆਂ। ਰਾਮ ਕੁਮਾਰ ਨੇ ਸੱਜਣ ਕੁਮਾਰ ਨੂੰ 15,562 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2002
2002 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 37,552, ਆਜ਼ਾਦ ਉਮੀਦਵਾਰ ਸੁਧੀਰ ਨਾਗਪਾਲ ਨੇ 30213 ਵੋਟਾਂ ਹਾਸਲ ਕੀਤੀਆਂ। ਸੁਨੀਲ ਜਾਖੜ ਨੇ ਸੁਧੀਰ ਨਾਗਪਾਲ ਨੂੰ 7339 ਵੋਟਾਂ ਦੇ ਫਰਕ ਨਾਲ ਹਰਾਇਆ।
2007
2007 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 70,679, ਭਾਜਪਾ ਉਮੀਦਵਾਰ ਰਾਜ ਕੁਮਾਰ ਨੇ 53,478 ਵੋਟਾਂ ਹਾਸਲ ਕੀਤੀਆਂ। ਸੁਨੀਲ ਜਾਖੜ ਨੇ ਰਾਜ ਕੁਮਾਰ ਨੂੰ 17,201 ਵੋਟਾਂ ਦੇ ਫਰਕ ਨਾਲ ਹਰਾਇਆ।
2012
2012 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 55613 ਵੋਟਾਂ ਲੈ ਕੇ ਜੈਤੂ ਰਹੇ ਸਨ। ਆਜ਼ਾਦ ਉਮੀਦਵਾਰ ਸ਼ਿਵ ਲਾਲ ਡੋਡਾ ਨੂੰ 45,825 ਵੋਟਾਂ ਹਾਸਲ ਕੀਤੀਆਂ। ਸੁਨੀਲ ਜਾਖੜ ਨੇ ਸ਼ਿਵ ਲਾਲ ਡੋਡਾ ਨੂੰ 9788 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
2017 'ਚ ਭਾਜਪਾ ਦੇ ਉਮੀਦਵਾਰ ਅਰੁਣ ਨਾਰੰਗ ਨੂੰ 55,091 ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 51812 ਵੋਟਾਂ ਮਿਲੀਆਂ ਸਨ। ਅਰੁਣ ਨਾਰੰਗ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ 3279 ਵੋਟਾਂ ਦੇ ਫਰਕ ਨਾਲ ਹਰਾਇਆ ਸੀ।ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਆਮ ਆਦਮੀ ਪਾਰਟੀ ਦੇ ਅਤੁਲ ਨਾਗਪਾਲ ਨੂੰ ਸਿਰਫ਼ 13888 ਵੋਟਾਂ ਮਿਲੀਆਂ ਸਨ।
2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਸੰਦੀਪ ਜਾਖੜ, ਆਮ ਆਦਮੀ ਪਾਰਟੀ ਵੱਲੋਂ ਦੀਪ ਕੰਬੋਜ਼, ਅਕਾਲੀ ਦਲ ਵੱਲੋਂ ਮੋਹਿੰਦਰ ਕੁਮਾਰ ਰਿਣਵਾਂ ਅਤੇ ਭਾਜਪਾ ਵੱਲੋਂ ਅਰੁਣ ਨਾਰੰਗ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 178416 ਹੈ, ਜਿਨ੍ਹਾਂ 'ਚ 83088 ਪੁਰਸ਼, 95323 ਬੀਬੀਆਂ ਅਤੇ 5 ਥਰਡ ਜੈਂਡਰ ਹਨ।