ਗੀਤਾ ਬਸਰਾ ਨੇ ਰੱਖਿਆ ਕਰਵਾਚੌਥ ਦਾ ਵਰਤ, ਭੱਜੀ ਨੇ ਗਾਇਆ ਗਾਣਾ (ਦੇਖੋ ਤਸਵੀਰਾਂ)
Saturday, Oct 31, 2015 - 09:02 AM (IST)

ਜਲੰਧਰ— ''ਚਾਂਦ ਛੁਪਾ ਬਾਦਲ ਮੇਂ, ਸ਼ਰਮਾ ਕੇ ਮੇਰੀ ਜਾਨਾ, ਸੀਨੇ ਸੇ ਲਗ ਜਾ ਤੂ...'' ਜਿਵੇਂ ਹੀ ਆਸਮਾਨ ਵਿਚ ਚੌਥ ਦੇ ਚੰਦ ਦੇ ਦੀਦਾਰ ਹੋਏ ਤਾਂ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਆਪਣੀ ਪਤਨੀ ਗੀਤਾ ਬਸਰਾ ਦੇ ਲਈ ਇਹ ਗੀਤ ਗੁਣਗੁਣਾਇਆ। ਉਨ੍ਹਾਂ ਦੇ ਪਿੱਛੇ-ਪਿੱਛੇ ਜਦੋਂ ਪਰਿਵਾਰ ਦੇ ਹੋਰ ਮੈਂਬਰ ਵੀ ਇਹ ਗੀਤ ਗੁਣਗੁਣਾਉਣ ਲੱਗੇ ਤਾਂ ਗੀਤਾ ਸ਼ਰਮਾ ਗਈ। ਵਿਆਹ ਦੇ ਬੰਧਨ ਵਿਚ ਬੱਝੇ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਪੂਰੇ ਰੀਤੀ-ਰਿਵਾਜ਼ਾਂ ਨਾਲ ਕਰਵਾਚੌਥ ਦੇ ਵਰਤ ਨੂੰ ਪੂਰਾ ਕਰਨ ਲਈ ਚੰਦਰਮਾ ਨੂੰ ਅਰਘ ਦਿੱਤਾ। ਆਪਣੀ ਸੱਸ ਵੱਲੋਂ ਸਰਘੀ ਵਿਚ ਦਿੱਤੀ ਗਈ ਲਾਲ ਅਤੇ ਮਹਿਰੂਨ ਰੰਗ ਦੀ ਸਾੜੀ ਵਿਚ ਗੀਤਾ ਬਸਰਾ ਖੁਦ ਵੀ ਚੰਦ ਦਾ ਟੁੱਕੜਾ ਹੀ ਲੱਗ ਰਹੀ ਸੀ। ਹਰਭਜਨ ਸਿੰਘ ਨੇ ਇਸ ਮੌਕੇ ਨੀਲੇ ਰੰਗ ਦਾ ਕੁਰਤਾ ਪਹਿਨਿਆ ਹੋਇਆ ਸੀ। ਆਪਣੀਆਂ ਭੈਣਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਹਾਸਾ-ਮਜ਼ਾਕ ਕਰਦੇ ਹੋਏ ਭੱਜੀ ਤੇ ਗੀਤਾ ਬਸਰਾ ਗੀਤਾ ਨੇ ਕਰਵਾਚੌਥ ਦੇ ਵਰਤ ਦੀਆਂ ਰਸਮਾਂ ਪੂਰੀਆਂ ਕੀਤੀਆਂ।
ਜਿਵੇਂ ਗੀਤਾ ਨੇ ਛਾਣਨੀ ਵਿਚ ਦੀਵਾ ਰੱਖ ਕੇ ਭੱਜੀ ਦਾ ਦੀਦਾਰ ਕੀਤਾ ਤਾਂ ਸਾਰੇ ਮੈਂਬਰ ਖੁਸ਼ੀ ਨਾਲ ਤਾੜੀਆਂ ਵਜਾਉਣ ਲੱਗ ਪਏ। ਗੀਤਾ ਬਸਰਾ ਨੇ ਭਾਰਤੀ ਪਰੰਪਰਾ ਅਨੁਸਾਰ ਹਰਭਜਨ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ਿਰਵਾਦ ਲਿਆ ਅਤੇ ਮਾਤਾ ਗੌਰੀ ਤੋਂ ਭੱਜੀ ਦਾ ਸੱਤ ਜਨਮਾਂ ਸਾਥ ਮੰਗਿਆ। ਭੱਜੀ ਦੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਨੇ ਜਦੋਂ ਉਸ ਨੂੰ ਗੀਤਾ ਨੂੰ ਗਿਫਟ ਦੇਣ ਤੋਂ ਕਿਹਾ ਤਾਂ ਭੱਜੀ ਨੇ ''ਸਭ ਕੁਝ ਤਾਂ ਦੇ ਚੁੱਕਾ ਹਾਂ। ਹੁਣ ਤਾਂ ਕੜਾ ਹੀ ਬਾਕੀ ਹੈ, ਜੇ ਉਹ ਲੈਣਾ ਤਾਂ ਲੈ ਲਓ।'' ਹਰਭਜਨ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਹੁਣ ਗੀਤਾ ਲਈ ਤਾਂ ਮੈਂ ਹੀ ਕਾਫੀ ਹਾਂ।
ਗੀਤਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਹੁਣ ਜਲੰਧਰ ਵਿਚ ਪਰਿਵਾਰ ਦੇ ਨਾਲ ਹੀ ਰਹੇਗੀ। ਭਵਿੱਖ ਵਿਚ ਫਿਲਮਾਂ ਵਿਚ ਕੰਮ ਕਰਨ ਬਾਰੇ ਫਿਲਹਾਲ ਉਸ ਨੇ ਕੁਝ ਨਹੀਂ ਸੋਚਿਆ ਪਰ ਜਦੋਂ ਉਹ ਕੋਈ ਫਿਲਮ ਸਾਈਨ ਕਰੇਗੀ ਤਾਂ ਮੀਡੀਆ ਨੂੰ ਜ਼ਰੂਰ ਦੱਸੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।