ਬੰਦ ਫਾਟਕ ਪਾਰ ਕਰਦੇ ਹੋਏ ਰੇਲ ਦੇ ਇੰਜਣ ਦੀ ਲਪੇਟ ਆਈ ਬੀਬੀ, ਮੌਤ

Friday, Jun 12, 2020 - 12:01 PM (IST)

ਬੰਦ ਫਾਟਕ ਪਾਰ ਕਰਦੇ ਹੋਏ ਰੇਲ ਦੇ ਇੰਜਣ ਦੀ ਲਪੇਟ ਆਈ ਬੀਬੀ, ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਜਲੰਧਰ ਪਠਾਨਕੋਟ ਰੇਲਵੇ ਮਾਰਗ ਤੇ ਅੱਜ ਸਵੇਰੇ ਸਥਾਨਕ ਦਾਰਾਪੁਰ ਫਾਟਕ ਤੇ ਹੋਏ ਹਾਦਸੇ 'ਚ ਇਕ ਬੀਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ|ਹਾਦਸਾ 11 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਬੰਦ ਫਾਟਕ ਨੂੰ ਕਰਾਸ ਕਰਦੇ ਹੋਏ ਸਲੇਮਪੁਰ ਵਾਸੀ ਔਰਤ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਰੇਲ ਇੰਜਣ ਦੀ ਲਪੇਟ 'ਚ ਆ ਗਈ।

PunjabKesari

ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਫਾਟਕ ਦੇ ਬਾਹਰ ਮੌਜੂਦ ਉਸਦੀ ਨੂੰਹ ਮਨਜੀਤ ਕੌਰ ਨੇ ਉਸ ਨੂੰ ਟਾਂਡਾ ਦੇ ਵੇਵਜ਼ ਹਸਪਤਾਲ ਲਿਆਂਦਾ, ਜਿੱਥੋਂ ਮੁੱਢਲੀ ਡਾਕਟਰੀ ਮਦਦ ਉਪਰੰਤ ਸੁਰਜੀਤ ਕੌਰ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਰਾਹ 'ਚ ਹੀ ਉਸਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਆਪਣੀ ਨੂੰਹ ਮਨਜੀਤ ਕੌਰ ਦੇ ਨਾਲ ਬੈਂਕ ਦੇ ਕਿਸੇ ਕੰਮ ਆਈ ਸੀ।


author

Shyna

Content Editor

Related News