ਅੰਮ੍ਰਿਤਸਰ: ਮੇਲੇ 'ਚ ਫਟਿਆ ਗੈਸ ਸਿਲੰਡਰ, 1 ਦੀ ਮੌਤ 8 ਜ਼ਖਮੀ

Saturday, Feb 24, 2018 - 07:32 PM (IST)

ਅੰਮ੍ਰਿਤਸਰ: ਮੇਲੇ 'ਚ ਫਟਿਆ ਗੈਸ ਸਿਲੰਡਰ, 1 ਦੀ ਮੌਤ 8 ਜ਼ਖਮੀ

ਅੰਮ੍ਰਿਤਸਰ(ਸੰਜੀਵ)— ਪਿੰਡ ਕਨੂੰਪੁਰ ਕਾਲੇ ਵਿਖੇ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਸਥਾਨ 'ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੈਸ ਸਿਲੰਡਰ ਫਟਣ ਨਾਲ 1 ਦੀ ਮੌਤ ਹੋ ਗਈ ਜਦਕਿ 8 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ 'ਚ 7 ਬੱਚੇ ਅਤੇ ਇਕ ਗੁੱਬਾਰੇ ਵਾਲਾ ਵਿਅਕਤੀ ਸ਼ਾਮਲ ਹੈ।

PunjabKesari

ਇਥੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਅਚਾਨਕ ਗੁਬਾਰਿਆਂ ਨੂੰ ਫਲਾਉਣ ਵਾਲਾ ਗੈਸ ਸਿਲੰਡਰ ਫਟਣ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।

 

PunjabKesariਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

PunjabKesari


Related News