ਜਲੰਧਰ: ਏ.ਟੀ.ਐੱਮ. ਲੁੱਟਣ ਆਏ ਲੁਟੇਰੇ, ਚੌਕੀਦਾਰ ਦੀ ਮੁਸਤੈਦੀ ਨਾਲ ਟਲੀ ਵਾਰਦਾਤ
Thursday, Aug 03, 2017 - 07:07 PM (IST)

ਜਲੰਧਰ(ਸੋਨੂੰ)— ਇਥੋਂ ਦੇ ਪਿੰਡ ਦਾਦੂਵਾਲ 'ਚ ਗੈਸ ਕਟਰ ਗਿਰੋਹ ਵੱਲੋਂ ਬੀਤੀ ਦੇਰ ਰਾਤ ਬੈਂਕ 'ਚ ਲੁੱਟਖੋਹ ਕਰਨ ਕੋਸ਼ਿਸ਼ ਕੀਤੀ ਗਈ। ਦਰਅਸਲ ਦਾਦੂਵਾਲ 'ਚ ਸਥਿਤ ਆਂਧਰਾ ਬੈਂਕ 'ਚ ਬੁੱਧਵਾਰ ਦੇਰ ਰਾਤ ਗੈਸ ਕਟਰ ਗਿਰੋਹ ਨੇ ਪਹਿਲਾਂ ਬੈਂਕ ਦੇ ਮੁੱਖ ਗੇਟ 'ਤੇ ਲੱਗੇ ਤਾਲੇ ਨੂੰ ਕੱਟਿਆ ਅਤੇ ਫਿਰ ਬੈਂਕ ਦੇ ਅੰਦਰ ਬਣੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਤੜਕੇ 4 ਵਜੇ ਦੇ ਕਰੀਬ ਚੌਕੀਦਾਰ ਦੀ ਜਦੋਂ ਅੱਖ ਖੁੱਲ੍ਹੀ ਤਾਂ ਉਸ ਨੇ ਲੁਟੇਰਿਆਂ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਚੌਕੀਦਾਰ ਦੇ ਰੌਲਾ ਪਾਉਣ 'ਤੇ ਲੁਟੇਰੇ ਉਥੋਂ ਭੱਜ ਨਿਕਲੇ। ਘਟਨਾ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਸੁਰਿੰਦਰ ਸਿੰਘ ਧੋਗੜੀ, ਚੌਕੀ ਜਡਿਆਲਾ ਮੰਜਕੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਹ ਸਾਰੀ ਘਟਨਾ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।