ਗੈਸ ਏਜੰਸੀ ਦੇ ਕਰਿੰਦੇ ਦੇ ਰਹੇ ਸਨ ਘੱਟ ਵਜ਼ਨ ਦੇ ਸਿਲੰਡਰ, ਪਿੰਡ ਵਾਲਿਆਂ ਨੇ ਕੀਤੇ ਕਾਬੂ
Tuesday, Jul 19, 2022 - 02:26 AM (IST)
ਧਰਮਕੋਟ/ਮੋਗਾ (ਵਿਪਨ) : ਪਿੰਡ ਨਸੀਰੇਵਾਲਾ ਵਿਖੇ ਧਰਮਕੋਟ ਇੰਡੇਨ ਗੈਸ ਏਜੰਸੀ ਦੀ ਟਰੈਕਟਰ-ਟਰਾਲੀ 'ਤੇ ਏਜੰਸੀ ਦੇ ਕਰਮਚਾਰੀ ਜਦੋਂ ਪਿੰਡ ਵਿੱਚ ਸਿਲੰਡਰ ਦੇਣ ਆਏ ਤਾਂ ਜਿੰਨੇ ਵੀ ਪਿੰਡ ਵਾਸੀਆਂ ਨੇ ਇਹ ਸਿਲੰਡਰ ਗੈਸ ਏਜੰਸੀ ਦੇ ਕਰਿੰਦਿਆਂ ਤੋਂ ਖਰੀਦੇ ਤੇ ਇਨ੍ਹਾਂ ਦਾ ਵਜ਼ਨ ਕਰਾਇਆ ਤਾਂ ਹਰੇਕ ਸਿਲੰਡਰ ਦਾ ਵਜ਼ਨ ਕਾਫੀ ਘੱਟ ਪਾਇਆ ਗਿਆ, ਜਿਸ 'ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨਾਪ-ਤੋਲ ਵਿਭਾਗ ਜ਼ਿਲ੍ਹਾ ਮੋਗਾ ਅਤੇ ਫੂਡ ਸਪਲਾਈ ਵਿਭਾਗ ਧਰਮਕੋਟ ਨੂੰ ਹੋ ਰਹੀ ਅੰਨ੍ਹੀ ਲੁੱਟ ਬਾਰੇ ਸ਼ਿਕਾਇਤ ਕੀਤੀ, ਜਿਸ 'ਤੇ ਨਾਪ-ਤੋਲ ਵਿਭਾਗ ਦੇ ਇੰਸਪੈਕਟਰ ਨੀਰਜ ਧਵਨ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਰਾਜਵੰਤ ਸਿੰਘ ਵਾਲੀਆ ਨੇ ਮੌਕੇ 'ਤੇ ਜਾ ਕੇ ਪਿੰਡ ਵਾਸੀਆਂ ਦੀ ਸ਼ਿਕਾਇਤ ਨੂੰ ਸਹੀ ਪਾਇਆ।
ਖ਼ਬਰ ਇਹ ਵੀ : ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ ਤਾਂ ਉਥੇ ਲਾਰੈਂਸ ਬਿਸ਼ਨੋਈ ਦਾ ਵੀ ਵਧਿਆ ਰਿਮਾਂਡ, ਪੜ੍ਹੋ TOP 10
ਇਸ ਬਾਰੇ ਜਦੋਂ ਇੰਸਪੈਕਟਰ ਵਾਲੀਆ ਨੇ ਗੈਸ ਏਜੰਸੀ ਦੇ ਕਰਿੰਦਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਗਲਤੀ ਨੂੰ ਕਬੂਲ ਕਰ ਲਿਆ, ਜਿਸ 'ਤੇ ਸਬੰਧਿਤ ਮਹਿਕਮੇ ਦੇ ਅਫ਼ਸਰਾਂ ਨੇ ਗੈਸ ਏਜੰਸੀ ਅਤੇ ਇਸ ਦੇ ਕਰਮਚਾਰੀਆਂ 'ਤੇ ਲਿਖਤੀ ਕਾਰਵਾਈ ਕਰਕੇ ਆਪਣੇ ਮਹਿਕਮਿਆਂ ਨੂੰ ਭੇਜ ਦਿੱਤੀ। ਇਸ ਸਮੇਂ ਪਿੰਡ ਵਾਸੀਆਂ ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ 'ਆਪ', ਟਹਿਲ ਸਿੰਘ ਕਾਂਗਰਸੀ ਆਗੂ, ਪਾਲਾ ਸਿੰਘ, ਤਰਸੇਮ ਸਿੰਘ, ਸੁਖਚੈਨ ਸਿੰਘ, ਹੀਰਾ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਚੱਲ ਰਹੇ ਇਸ ਗੋਰਖਧੰਦੇ ਦੇ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਹੋ ਰਹੀ ਇਸ ਅੰਨ੍ਹੀ ਲੁੱਟ ਨੂੰ ਬੰਦ ਕੀਤਾ ਜਾਵੇ। ਇਸ ਬਾਰੇ ਗੈਸ ਏਜੰਸੀ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਗੈਸ ਸਿਲੰਡਰ ਪੂਰੇ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ 2 ਗੁੱਟਾਂ ਵਿਚਾਲੇ ਖੂਨੀ ਝੜਪ, ਵਰ੍ਹਾਏ ਇੱਟਾਂ-ਪੱਥਰ, ਮਾਲਕ 'ਤੇ ਚੜ੍ਹਾਈ ਗੱਡੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।