ਅੰਮ੍ਰਿਤਸਰ : ਗੈਸ ਏਜੰਸੀ ਦੇ ਮੈਨੇਜਰ ਤੋਂ ਸਾਢੇ ਦਸ ਲੱਖ ਰੁਪਏ ਦੀ ਲੁੱਟ

Tuesday, Jun 18, 2019 - 06:53 PM (IST)

ਅੰਮ੍ਰਿਤਸਰ : ਗੈਸ ਏਜੰਸੀ ਦੇ ਮੈਨੇਜਰ ਤੋਂ ਸਾਢੇ ਦਸ ਲੱਖ ਰੁਪਏ ਦੀ ਲੁੱਟ

ਅੰਮ੍ਰਿਤਸਰ (ਸੰਜੀਵ) : ਹਥਿਆਰਾਂ ਦੇ ਜ਼ੋਰ 'ਤੇ ਲੁਟੇਰੇ ਸਿੱਕਾ ਗੈਸ ਏਜੰਸੀ ਦੇ ਮੈਨੇਜਰ ਭਾਰਤ ਭੂਸ਼ਣ ਤੋਂ ਸਾਢੇ ਦਸ ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਬੀਤੇ ਦਿਨ ਦੀ ਹੈ ਜਦੋਂ ਭਾਰਤ ਭੂਸ਼ਣ ਕੈਸ਼ ਜਮਾਂ ਕਰਵਾਉਣ ਲਈ ਬਟਾਲਾ ਰੋਡ 'ਤੇ ਸਥਿਤ ਸਟੇਡ ਬੈਂਕ ਆਫ ਇੰਡੀਆ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਸ ਨੂੰ ਦੋ ਅਣਪਛਾਤੇ ਲੁਟੇਰਿਆਂ ਨੇ ਇਹ ਕਹਿ ਕੇ ਰੋਕ ਲਿਆ ਕਿ ਉਹ ਉਨ੍ਹਾਂ ਦੀ ਭੈਣ ਨੂੰ ਛੇੜਦਾ ਹੈ। ਭਾਰਤ ਭੂਸ਼ਣ ਨੂੰ ਜਦੋਂ ਦੋਵਾਂ ਨੌਜਵਾਨਾਂ 'ਤੇ ਸ਼ੱਕ ਹੋਇਆ ਤਾਂ ਉਹ ਨਜ਼ਦੀਕ ਸਥਿਤ ਇਕ ਦੁਕਾਨ ਵਿਚ ਵੜ ਗਿਆ। 

ਇਸ ਦੌਰਾਨ ਲੁਟੇਰੇ ਵੀ ਉਸ ਦੇ ਪਿੱਛੇ ਆਏ ਗਏ ਅਤੇ ਪਿਸਤੌਲ ਦੀ ਨੋਕ 'ਤੇ ਉਸ ਤੋਂ ਸਾਢੇ ਦਸ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਦੀ ਇਹ ਪੂਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਤੋਂ ਅੰਮ੍ਰਿਤਸਰ ਸੀ. ਆਈ. ਏ. ਸਟਾਫ ਲੁਟੇਰਿਆਂ ਦਾ ਸੁਰਾਖ ਲਗਾ ਰਹੀ ਹੈ।


author

Gurminder Singh

Content Editor

Related News