ਨਿਮਿਸ਼ਾ ਨੇ ਚੁੱਕਿਆ ਮੁੱਦਾ, ਕੂੜਾ ਚੁੱਕਣ ਦੇ ਨਾਂ ''ਤੇ ਲੋਕਾਂ ਨਾਲ ਠੱਗੀ ਹੋਈ ਬੰਦ

Tuesday, Nov 24, 2020 - 04:23 PM (IST)

ਨਿਮਿਸ਼ਾ ਨੇ ਚੁੱਕਿਆ ਮੁੱਦਾ, ਕੂੜਾ ਚੁੱਕਣ ਦੇ ਨਾਂ ''ਤੇ ਲੋਕਾਂ ਨਾਲ ਠੱਗੀ ਹੋਈ ਬੰਦ

ਗੜ੍ਹਸ਼ੰਕਰ (ਨਿਮਿਸ਼ਾ ਮਹਿਤਾ): ਬੀਤੇ ਦਿਨੀਂ ਸ਼ਹਿਰ ਗੜ੍ਹਸ਼ੰਕਰ 'ਚ ਕੂੜਾ ਅਤੇ ਨਾਲੇ-ਨਾਲੀਆਂ ਦੀ ਸਫ਼ਾਈ ਨਾ ਹੋਣ ਨੂੰ ਲੈ ਕੇ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਵਲੋਂ ਜ਼ੋਰਾਂ-ਸ਼ੋਰਾਂ ਨਾਲ ਸ਼ਹਿਰ ਦੀ ਸਫ਼ਾਈ ਦਾ ਮੁੱਦਾ ਚੁੱਕਿਆ ਗਿਆ ਸੀ। ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ 'ਚ ਅਕਾਲੀ ਭਾਜਪਾ ਰਾਜ ਦੌਰਾਨ ਅਕਾਲੀ ਭਾਜਪਾ ਦੀ ਗਠਜੋੜ ਵਾਲੀ ਚੁਣੀ ਗਈ ਕਮੇਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਨਿੱਜੀ ਕੰਪਨੀ ਜਿਸ ਪਾਸ ਸ਼ਹਿਰ ਦੀ ਸਫ਼ਾਈ ਦਾ ਠੇਕਾ ਸੀ ਉਸ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਸਨ। ਨਿਮਿਸ਼ਾ ਮਹਿਤਾ ਨੂੰ ਲੋਕਾਂ ਵਲੋਂ ਗੜ੍ਹਸ਼ੰਕਰ ਦੇ ਮੁਹੱਲਿਆਂ 'ਚ ਬੁਲਾ ਕੇ ਲੋਕ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰ ਰਹੇ ਹਨ। 

PunjabKesari

ਗੜ੍ਹਸ਼ੰਕਰ ਸ਼ਹਿਰ 'ਚੋਂ ਕੂੜਾ ਚੁੱਕਣ ਅਤੇ ਨਾਲੇ-ਨਾਲੀਆਂ ਦੇ ਸਫ਼ਾਈ ਦੇ ਕੰਮ ਲਈ ਕਮੇਟੀ ਵਲੋਂ ਇਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਅਤੇ ਬਕਾਇਦਾ ਹਰ ਮਹੀਨੇ 1 ਲੱਖ 93 ਹਜ਼ਾਰ ਰੁਪਏ ਕੂੜਾ ਚੁੱਕਣ ਲਈ ਅਤੇ 2 ਲੱਖ ਤੋਂ ਜ਼ਿਆਦਾ ਰੁਪਏ ਨਾਲੇ-ਨਾਲੀਆਂ ਦੀ ਸਫ਼ਾਈ ਲਈ ਕੰਪਨੀ ਨੂੰ ਦਿੱਤੇ ਜਾਂਦੇ ਸਨ, ਜਿਸ ਦੇ ਬਾਵਜੂਦ ਗੜ੍ਹਸ਼ੰਕਰ ਵਾਸੀ ਗੰਦਗੀ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਸਨ। ਨਿਮਿਸ਼ਾ ਮਹਿਤਾ ਨੇ ਮੁਹੱਲਿਆਂ 'ਚ ਜਾ ਕੇ ਲੋਕਾਂ ਦੀ ਸਾਰ ਲਈ ਅਤੇ ਇਸ ਬਾਰੇ ਮੀਡੀਆ ਰਾਹੀਂ ਸਵਾਲ ਚੁੱਕੇ ਸਨ ਕਿ ਚਾਰ ਲੱਖ ਹਰ ਮਹੀਨੇ ਕਮੇਟੀ ਵਲੋਂ ਨਿੱਜੀ ਕੰਪਨੀ ਨੂੰ ਕਿਉਂ ਦਿੱਤੇ ਜਾਂਦੇ ਹਨ, ਜੇਕਰ ਸ਼ਹਿਰ ਦੀ ਸਫ਼ਾਈ ਹੀ ਨਹੀਂ ਹੋਣੀ ਹੈ ਤੇ ਗੜ੍ਹਸ਼ੰਕਰ ਸ਼ਹਿਰ ਵਾਸੀਆਂ ਨੂੰ ਟੈਕਸ ਵਸੂਲਣ ਦੇ ਬਾਵਜੂਦ ਗੰਦਗੀ 'ਚ ਰੱਖਣ ਦੀ ਸਜ਼ਾ ਦੇ ਕਾਰਨ ਦੱਸੇ ਜਾਣ। ਨਿਮਿਸ਼ਾ ਨੇ ਕਿਹਾ ਕਿ ਉਹ ਗੜ੍ਹਸ਼ੰਕਰ ਵਾਸੀਆਂ ਦੀ ਲੁੱਟ-ਖਸੁੱਟ ਨਹੀਂ ਹੋਣ ਦੇਵੇਗੀ। 

PunjabKesari

ਜ਼ਿਕਰਯੋਗ ਹੈ ਕਿ ਕੂੜਾ ਚੁੱਕਣ ਵਾਲੀ ਨਿੱਜੀ ਕੰਪਨੀ ਇਕ ਰਸੂਕਦਾਰ ਠੇਕੇਦਾਰ ਦੀ ਹੈ ਜੋ ਆਪਣੇ ਆਪ ਨੂੰ ਇਲਾਕੇ ਦੇ ਇਕ ਦੀ ਬਜਾਏ 2-2 ਸਾਬਕਾ ਵਿਧਾਇਕਾਂ ਅਤੇ ਸ਼ਹਿਰ ਦੀ ਕਮੇਟੀ ਦੇ ਇਕ ਪ੍ਰਧਾਨ ਰਹਿ ਚੁੱਕੇ ਨੇਤਾ ਦਾ ਖਾਸਮ-ਖਾਸ ਹੋਣ ਦਾ ਦਾਅਵਾ ਕਰਦਾ ਹੈ। ਕਾਂਗਰਸ ਆਗੂ ਦੇ ਕਮੇਟੀ ਮੁਲਾਜ਼ਮਾਂ ਦੇ ਦਬਾਅ ਪਾਉਣ 'ਤੇ ਕਮੇਟੀ ਪਾਸੋਂ ਠੇਕੇਦਾਰ 'ਤੇ ਸ਼ਹਿਰ ਦੀ ਸਫ਼ਾਈ ਲਈ ਜ਼ੋਰ ਪਾਇਆ ਗਿਆ ਤੇ ਹੁਣ ਇਸ ਨਿੱਜੀ ਕੰਪਨੀ ਦਾ ਠੇਕਾ ਕਮੇਟੀ ਪਾਸੋਂ ਰੱਦ ਕਰ ਦਿੱਤਾ ਗਿਆ ਹੈ। ਤੇ ਕਮੇਟੀ ਆਪ ਮੁਹਾਰੇ ਸਫ਼ਾਈ ਦੇ ਕੰਮ ਕਰਵਾ ਰਹੀ ਹੈ।


author

Shyna

Content Editor

Related News