ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

01/14/2022 6:34:23 PM

ਬਠਿੰਡਾ (ਵਰਮਾ) : ਬੁੱਧਵਾਰ ਨੂੰ ਜ਼ਿਲ੍ਹੇ ਦੇ ਪਿੰਡ ਲਹਿਰਾਖਾਨਾ ਵਿਚ ਗੈਂਗਵਾਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ, ਮ੍ਰਿਤਕ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਰੀਬੀ ਸਨ, ਜਿਸ ਨੂੰ 30 ਬੋਰ ਦੀ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ। ਇਸ ਕਤਲੇਆਮ ਦੀ ਸਾਜ਼ਿਸ਼ ਕੈਨੇਡਾ ’ਚ ਬੈਠੇ ਗੈਂਗਸਟਰਾਂ ਨੇ ਰਚੀ ਸੀ, ਜਿਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਈ ਹੈ। ਫਿਲਹਾਲ ਪੁਲਸ ਨੂੰ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਦਕਿ ਕਈ ਟੀਮਾਂ ਦੋਸ਼ੀਆਂ ਦੀ ਸ਼ਨਾਖਤ ਕਰਨ ’ਚ ਲੱਗੀਆਂ ਹੋਈਆਂ ਹਨ। ਪੁਲਸ ਨੇ ਇਸ ਸਬੰਧ ਵਿਚ ਕਈ ਸ਼ੱਕੀ ਗੈਂਗਸਟਰਾਂ ਤੋਂ ਪੁੱਛਗਿੱਛ ਵੀ ਕੀਤੀ, ਇੱਥੋਂ ਤਕ ਕਿ ਬਠਿੰਡਾ ਜੇਲ ਵਿਚ ਬੰਦ ਗੈਂਗਸਟਰਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਇਸ ਗੈਂਗਵਾਰ ਕਾਂਡ ਦੀ ਜ਼ਿੰਮੇਵਾਰੀ ਕੈਨੇਡਾ ’ਚ ਬੈਠੇ ਗੈਂਗਸਟਰ ਸੁੱਖਾ ਦੁੱਨੇਕੇ ਨੇ ਫੇਸਬੁੱਕ ’ਤੇ ਲਈ ਹੈ। ਦੁੱਨੇਕੇ ਨੇ ਆਪਣੀ ਪੋਸਟ ਵਿਚ ਦੋ ਗੈਂਗਸਟਰ ਭੱਲਾ ਅਤੇ ਫਤਿਹ ਨਗਰੀ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਪੁਲਸ ਗੰਭੀਰਤਾ ਨਾਲ ਲੈ ਰਹੀ ਹੈ, ਤੋਂ ਵੀ ਵੀਰਵਾਰ ਨੂੰ ਵੱਖ-ਵੱਖ ਪੁਲਸ ਟੀਮਾਂ ਵੱਲੋਂ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ : ਲੋਹੜੀ ਤੋਂ ਪਹਿਲਾਂ ਪਰਿਵਾਰ ’ਚ ਪਏ ਵੈਣ, ਭਿਆਨਕ ਹਾਦਸੇ ’ਚ ਦੋ ਸਕੇ ਭਰਾਵਾਂ ਦੀ ਮੌਤ

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਨੂੰ ਪਿੰਡ ਲਹਿਰਾਖਾਨਾ ਦੇ ਗੁਰਦੁਆਰਾ ਸਾਹਿਬ ਨੇੜੇ ਸਕੋਡਾ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਨੌਜਵਾਨ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੋਸ਼ੀਆਂ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ 30 ਬੋਰ ਦੇ ਪਿਸਤੌਲ ਦੀ ਵਰਤੋਂ ਕੀਤੀ ਸੀ। ਪੁਲਸ ਨੇ ਇਸ ਗੱਲ ਦਾ ਅੰਦਾਜ਼ਾ ਉਥੇ ਪਏ ਗੋਲੀਆਂ ਦੇ ਖੋਲ੍ਹ ਤੋਂ ਲਗਾਇਆ ਸੀ। ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ਼ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਵਿਚ ਪੁਲਸ ਟੀਮ ਨੇ ਸਕੋਡਾ ਕਾਰ ਨੂੰ ਤੇਜ਼ ਰਫ਼ਤਾਰ ਨਾਲ ਜਾਂਦੇ ਹੋਏ ਦੇਖਿਆ। ਉਂਝ ਪੁਲਸ ਦੀਆਂ ਵੱਖ-ਵੱਖ ਟੀਮਾਂ ਸਾਰੇ ਕੌਮੀ ਮਾਰਗਾਂ ’ਤੇ ਲੱਗੇ ਢਾਬਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਕੈਨਿੰਗ ਕਰ ਕੇ ਕਾਰ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਗੈਂਗਵਾਰ ਨਾਲ ਦਹਿਲਿਆ ਲਹਿਰਾ ਮੁਹੱਬਤ, ਗੁਰਦੁਆਰਾ ਸਾਹਿਬ ਦੇ ਬਾਹਰ ਦੋ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ

ਇਸ ਮਾਮਲੇ ਦੀ ਜਾਂਚ ਕਰ ਰਹੇ ਸੀ.ਆਈ. ਏ. ਸਟਾਫ਼-1 ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੂਰੀ ਮੁਸਤੈਦੀ ਨਾਲ ਯਤਨ ਕੀਤੇ ਜਾ ਰਹੇ ਹਨ। ਉਸ ਨੇ ਦੱਸਿਆ ਕਿ 30 ਬੋਰ ਦੇ ਪਿਸਤੌਲ ਦੀ ਅੱਗ ਤੇਜ਼ ਹੁੰਦੀ ਹੈ ਜੋ ਕਿ ਆਮ ਤੌਰ ’ਤੇ ਗੈਂਗਸਟਰਾਂ ਕੋਲ ਹੀ ਹੁੰਦੀ ਹੈ। ਚਾਇਨਾ ਮੇਡ ਇਸ ਪਿਸਤੌਲ ਦਾ ਲਾਇਸੈਂਸ ਵੀ ਹੈ। ਬਠਿੰਡਾ ਜ਼ਿਲ੍ਹੇ ਵਿਚ ਪੁਲਸ ਵੱਲੋਂ 30 ਬੋਰ ਦੇ ਲਾਇਸੈਂਸ ਰੱਖਣ ਵਾਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਗੈਂਗਵਾਰ ਵਿਚ ਜਾਨ ਗਵਾਉਣ ਵਾਲਾ ਮਨਪ੍ਰੀਤ ਛੱਲਾ ਮ੍ਰਿਤਕ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਰੀਬੀ ਸੀ।

ਇਹ ਵੀ ਪੜ੍ਹੋ : ਆਨਲਾਈਨ ਵੀਡੀਓ ਸੈਕਸ ਦੀ ਗੰਦੀ ਖੇਡ ’ਚ ਬਰਬਾਦ ਹੋ ਰਹੇ ਨੌਜਵਾਨ, ਬਲੈਕਮੇਲ ਕਰਕੇ ਠੱਗੇ ਜਾ ਰਹੇ ਲੱਖਾਂ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News