ਪੰਜਾਬ ਦੀਆਂ ਜੇਲਾਂ ''ਚ ਗੈਂਗਸਟਰਾਂ ਦੀ ਫੇਸਬੁੱਕ, ਵਟਸਐਪ ਬੰਦ!

02/06/2018 9:17:01 AM

ਚੰਡੀਗੜ੍ਹ : ਪੰਜਾਬ ਦੀਆਂ ਜੇਲਾਂ 'ਚ ਗੈਂਗਸਟਰਾਂ ਵਲੋਂ ਕੀਤੀ ਜਾ ਰਹੀ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਠੱਲ ਨਾ ਪੈਂਦੀ ਦੇਖ ਕੇ ਜੇਲ ਵਿਭਾਗ ਦੇ ਅਧਿਕਾਰੀਆਂ ਨੇ ਇਕ ਨਵਾਂ ਪਲਾਨ ਤਿਆਰ ਕੀਤਾ ਹੈ। ਇਸ ਮੁਤਾਬਕ ਪੰਜਾਬ ਪੁਲਸ ਅਤੇ ਇੰਟੈਲੀਜੈਂਸ ਨੇ ਕਮਿਊਨੀਕੇਸ਼ਨ ਕੰਪਨੀਆਂ ਨਾਲ ਮਿਲ ਕੇ ਇਹ ਫੈਸਲਾ ਲਿਆ ਹੈ ਕਿ ਹੁਣ ਹਰ ਜੇਲ ਲਈ ਵੱਖਰਾ ਮੋਬਾਇਲ ਟਾਵਰ ਹੋਵੇਗਾ ਪਰ ਉਸ 'ਚ ਇੰਟਰਨੈੱਟ ਸਿਗਨਲ ਨਹੀਂ ਹੋਵੇਗਾ। ਇਸ ਨਾਲ ਜੇਲਾਂ ਅੰਦਰ ਇੰਟਰਨੈੱਟ ਨਹੀਂ ਚਲਾਇਆ ਜਾ ਸਕੇਗਾ। ਅਜਿਹੇ 'ਚ ਜੇਲਾਂ 'ਚ ਬੰਦ ਗੈਂਗਸਟਰ ਅਤੇ ਖੂੰਖਾਰ ਅਪਰਾਧੀ ਫੇਸਬੁੱਕ ਅਤੇ ਵਟਸਐਪ 'ਤੇ ਸਰਗਰਮ ਨਹੀਂ ਹੋ ਸਕਣਗੇ। 
ਜੇਲ 'ਚ ਚੱਲਣ ਵਾਲਾ ਹਰ ਮੋਬਾਇਲ ਦਾ ਟਾਵਰ ਨਾਲ ਹੋਵੇਗਾ ਕੁਨੈਕਸ਼ਨ
ਡੀ. ਜੀ. ਪੀ. ਅਤੇ ਇੰਟੈਲੀਜੈਂਸ ਅਫਸਰਾਂ ਮੁਤਾਬਕ ਜੇਲਾਂ 'ਚ ਨਵੇਂ ਟਾਵਰ ਲੱਗਣ ਨਾਲ ਉਨ੍ਹਾਂ ਨੂੰ ਕਿਸੇ ਹੋਰ ਟਾਵਰ ਤੋਂ ਡੰਪ ਅਤੇ ਡਾਟਾ ਚੁੱਕਣ ਦੀ ਲੋੜ ਨਹੀਂ ਹੈ। ਟਾਵਰ 'ਚ ਲਿਮਟਿਡ ਕਾਲਸ ਹੀ ਹੋਣਗੀਆਂ। ਅਜਿਹੇ 'ਚ ਹਰ ਕਾਲ ਦੀ ਜਾਂਚ ਕੀਤੀ ਜਾ ਸਕੇਗੀ। ਜੇਕਰ ਕੋਈ ਕਰਮਚਾਰੀ ਵੀ ਮੋਬਾਇਲ ਫੋਨ ਦਾ ਇਸਤੇਮਾਲ ਕਰੇਗਾ ਤਾਂ ਉਸ ਦਾ ਡਾਟਾ ਵੀ ਟਾਵਰ 'ਚ ਆ ਜਾਵੇਗਾ। ਜੇਲ ਅਫਸਰਾਂ ਅਤੇ ਕਰਮਚਾਰੀਆਂ ਦੇ ਮੋਬਾਇਲ ਨੰਬਰਾਂ ਦੀ ਲਿਸਟ ਬਣਾ ਲਈ ਗਈ ਹੈ। ਜੇਲ 'ਚੋਂ ਚੱਲਣ ਵਾਲਾ ਹਰ ਮੋਬਾਇਲ ਉਸੇ ਜੇਲ 'ਚ ਲੱਗੇ ਟਾਵਰ ਨਾ ਹੀ ਕੁਨੈਕਟ ਹੋਵੇਗਾ। ਇਸ ਬਾਰੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੰਪਨੀਆਂ ਦੀ ਮਨਜ਼ੂਰੀ ਤੋਂ ਬਾਅਦ ਜੇਲਾਂ 'ਚ ਟਾਵਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਜੇਲ 'ਚ ਮੋਬਾਇਲ ਦੇ ਇਸਤੇਮਾਲ ਦਾ ਪਤਾ ਲੱਗੇਗਾ, ਉਸ ਦੀ ਜਾਂਚ ਕੀਤੀ ਜਾਵੇਗੀ। 


Related News